ਨਿੱਜੀ ਪੱਤਰ ਪ੍ਰੇਰਕ
ਅਹਿਮਦਗੜ੍ਹ, 13 ਜੁਲਾਈ
ਰਸ਼ੀਦ ਖਿਲਜੀ ਮੋਮਨਾਬਾਦ ਨੂੰ ਮੁਸਲਿਮ ਫਰੰਟ ਪੰਜਾਬ ਦਾ ਵਾਈਸ ਪ੍ਰਧਾਨ ਲਗਾਏ ਜਾਣ ’ਤੇ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਸਨਮਾਨਿਤ ਕੀਤਾ। ਗੁਰਵਿੰਦਰ ਸਿੰਘ ਫੱਲੇਵਾਲ ਨੇ ਦੱਸਿਆ ਕਿ ਪਿੱਛਲੇ ਦਿਨੀਂ ਮਾਲੇਰਕੋਟਲਾ ਵਿੱਚ ਮੁਸਲਿਮ ਫਰੰਟ ਪੰਜਾਬ ਦੇ ਚੇਅਰਮੈਨ ਫ਼ਕੀਰ ਮੁਹੰਮਦ ਨਿਹਾਲ ਸਿੰਘ ਵਾਲਾ ਅਤੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਦੀ ਅਗਵਾਈ ਵਿੱਚ ਇੱਕ ਅਹਿਮ ਕੀਤੀ ਗਈ , ਮੀਟਿੰਗ ਵਿੱਚ ਹਾਜ਼ਰ ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਅਹੁਦੇਦਾਰਾਂ ਵੱਲੋਂ ਰਸ਼ੀਦ ਖਿਲਜੀ ਮੋਮਨਾਬਾਦ ਨੂੰ ਸਰਬਸੰਮਤੀ ਨਾਲ ਮੁਸਲਿਮ ਫਰੰਟ ਪੰਜਾਬ ਦਾ ਸੂਬਾ ਵਾਈਸ ਪ੍ਰਧਾਨ ਚੁਣਿਆ ਗਿਆ ਸੀ ਨੂੰ ਅੱਜ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਗੁਰਜੋਤ ਸਿੰਘ ਢੀਂਡਸਾ ਨੇ ਅਹਿਮਦਗੜ੍ਹ ਵਿੱਚ ਵਿਸ਼ੇਸ਼ ਸਨਮਾਨ ਕੀਤਾ।
ਗੁਰਜੋਤ ਢੀਂਡਸਾ ਨੇ ਆਖਿਆ ਕਿ ਰਸ਼ੀਦ ਖਿਲਜੀ ਮਿਹਨਤੀ ਅਤੇ ਇੱਕ ਹੋਣਹਾਰ ਨੌਜਵਾਨ ਹੈ ਜੋ ਮੁਸਲਿਮ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਭਾਰੇਗਾ ਅਤੇ ਉਨ੍ਹਾਂ ਨੂੰ ਹੱਲ ਵੀ ਕਰਵਾਏਗਾ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਮੁਸਲਿਮ ਫਰੰਟ ਨਾਲ ਜੋੜੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਬਿੱਟੂ ਢੀਂਡਸਾ , ਸੋਸ਼ਲ ਮੀਡੀਆ ਕਾਂਗਰਸ ਤੋਂ ਮਨਦੀਪ ਸਿੰਘ, ਮੈਂਬਰ ਪੰਚਾਇਤ ਅਸ਼ਰਫ ਨੱਥੂਮਾਜਰਾ ਅਤੇ ਅੰਮ੍ਰਿਤਪਾਲ ਸਿੰਘ ਕੰਗਣਵਾਲ ਹਾਜ਼ਰ ਸਨ।