ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਉਰਦੂ ਦੀਆਂ ਕਲਾਸਾਂ ਸ਼ੁਰੂ
ਦੋਰਾਹਾ: ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ ਬਲਦੇਵ ਸਿੰਘ ਝੱਜ ਨੇ ਅੱਜ ਇਥੇ ਦੱਸਿਆ ਕਿ ਰਾਮਪੁਰ ਦੀ ਗ੍ਰਾਮ ਪੰਚਾਇਤ ਅਤੇ ਪੰਜਾਬੀ ਲਿਖਾਰੀ ਸਭਾ ਦੇ ਸਹਿਯੋਗ ਨਾਲ ਰਾਮਪੁਰ ਦੀ ਲਾਇਬ੍ਰੇਰੀ ਵਿੱਚ 12 ਜੂਨ ਤੋਂ ਉਰਦੂ ਦੀਆਂ ਮੁਫ਼ਤ ਕਲਾਸਾਂ ਸ਼ੁਰੂ ਹੋ ਰਹੀਆਂ ਹਨ ਜਿਸ ਵਿਚ ਉਰਦੂ ਦੀ ਮੁਢਲੀ ਪੜ੍ਹਾਈ 6 ਮਹੀਨੇ ਦੀ ਹੋਵੇਗੀ ਜਿਸ ਨੂੰ 3-3 ਮਹੀਨੇ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਉਰਦੂ ਪੜ੍ਹਾਉਣ ਦਾ ਕਾਰਜ ਪਿੰਡ ਰਾਮਪੁਰ ਦਾ ਨੌਜਵਾਨ ਲੇਖਕ ਅਮਰਿੰਦਰ ਸੋਹਲ ਕਰੇਗਾ। ਇਸ ਦੌਰਾਨ ਕੋਸਰ ਖਤਮ ਹੋਣ ਪਿਛੋਂ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਰਦੂ ਸਿੱਖਣ ਦੇ ਚਾਹਵਾਨ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬ੍ਰੇਰੀ ਵਿਖੇ ਸ਼ਾਮ 5 ਤੋਂ 6 ਵਜੇ ਤੱਕ ਆ ਕੇ ਵਿਸਥਾਰ ਵਿਚ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਰਦੂ ਦੁਨੀਆਂ ਦੀ ਮਿੱਠੀ ਜ਼ੁਬਾਨ ਹੈ ਇਸ ਵਿਚ ਬਹੁਤ ਉੱਚਪਾਏ ਦਾ ਸਾਹਿਤ ਲਿਖਿਆ ਗਿਆ ਹੈ ਪਰ 1947 ਦੀ ਦੇਸ਼ ਵੰਡ ਪਿਛੋਂ ਉਰਦੂ ਦੀ ਪੜ੍ਹਾਈ ਬੰਦ ਹੋਣ ਕਾਰਨ ਅਸੀਂ ਇਸ ਤੋਂ ਵੰਚਿਤ ਹੋ ਗਏ। -ਪੱਤਰ ਪ੍ਰੇਰਕ