ਖ਼ੁਦਕੁਸ਼ੀ ਮਾਮਲੇ ’ਚ ਪੁਲੀਸ ਵੱਲੋਂ ਤਿੰਨ ਖ਼ਿਲਾਫ਼ ਕੇਸ ਦਰਜ
ਚਰਨਜੀਤ ਸਿੰਘ ਢਿੱਲੋਂ ਜਗਰਾਉਂ, 6 ਜੁਲਾਈ ਸਿੱਧਵਾਂ ਬੇਟ ’ਚ ਐਨਕਾਂ ਦੀ ਦੁਕਾਨ ਚਲਾਉਣ ਵਾਲੇ ਵਿੱਕੀ ਸ਼ਰਮਾ ਵੱਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਬਾਜ਼ਾਰ ਦੇ ਹੀ ਤਿੰਨ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵਿੱਕੀ ਸਟੂਡੀਓ ਤੇ ਜੱਸੀ ਐਨਕਾਂ ਵਾਲਾ ਨਾਮ...
Advertisement
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਜੁਲਾਈ
Advertisement
ਸਿੱਧਵਾਂ ਬੇਟ ’ਚ ਐਨਕਾਂ ਦੀ ਦੁਕਾਨ ਚਲਾਉਣ ਵਾਲੇ ਵਿੱਕੀ ਸ਼ਰਮਾ ਵੱਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਬਾਜ਼ਾਰ ਦੇ ਹੀ ਤਿੰਨ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਵਿੱਕੀ ਸਟੂਡੀਓ ਤੇ ਜੱਸੀ ਐਨਕਾਂ ਵਾਲਾ ਨਾਮ ਹੇਠ ਦੁਕਾਨ ਚਲਾ ਰਹੇ ਵਿਕਰਮ ਸ਼ਰਮਾ ਉਰਫ਼ ਵਿੱਕੀ ਸ਼ਰਮਾ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਉਕਤ ਤਿੰਨ ਵਿਅਕਤੀਆਂ ਨਾਲ ਵਿਕਰਮ ਦਾ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ, ਜਿਨ੍ਹਾਂ ਦੀ ਪਛਾਣ ਬੌਬੀ ਟੇਲਰ ਦਾ ਮਾਲਕ ਗੁਰਸੇਵਕ ਸਿੰਘ, ਉਬਰਾਏ ਟੇਲਰ ਦਾ ਮਾਲਕ ਜਗਸੀਰ ਸਿੰਘ ਤੇ ਚੱਕੀ ਵਾਲਾ ਚੌਕ ਸਿੱਧਵਾਂ ਬੇਟ ’ਚ ਪੰਜਾਬ ਲੈਬੌਰਟਰੀ ਚਲਾ ਰਹੇ ਵਿਅਕਤੀ ਵਜੋਂ ਹੋਈ ਹੈ। ਇਨ੍ਹਾਂ ਵਿਅਕਤੀਆਂ ਨੇ ਵਿੱਕੀ ਸ਼ਰਮਾ ਨੂੰ ਪੈਸੇ ਦੇਣੇ ਸਨ, ਜੋ ਨਾ ਮਿਲਣ ’ਤੇ ਵਿੱਕੀ ਨੇ ਖ਼ੁਦਕੁਸ਼ੀ ਕਰ ਲਈ।
Advertisement
×