ਪਿਯੂਸ਼ ਨੇ ਸੀਏ ਦੀ ਇੰਟਰਮੀਡੀਏਟ ਪ੍ਰੀਖਿਆ ਪਾਸ ਕੀਤੀ
ਖੇਤਰੀ ਪ੍ਰਤੀਨਿਧ ਲੁਧਿਆਣਾ, 12 ਜੁਲਾਈ ਕਮਲਾ ਲੋਹਟੀਆ ਸਨਤਾਨ ਧਰਮ ਕਾਲਜ ਦੇ ਵਿਦਿਆਰਥੀ ਪਿਯੂਸ਼ ਸਹਿਗਲ ਨੇ ਸੀਏ ਇੰਟਰਮੀਡੀਏਟ ਦੇ ਗਰੁੱਪ-1 ਅਤੇ 2 ਦੀ ਪ੍ਰੀਖਿਆ ਪਾਸ ਕਰ ਲਈ ਹੈ। ਪਿਯੂਸ਼ ਕਾਲਜ ਵਿੱਚ ਬੀਕੌਮ ਦੂਜੇ ਸਾਲ ਦਾ ਵਿਦਿਆਰਥੀ ਹੈ। ਕਾਲਜ ਪ੍ਰਿੰਸੀਪਲ ਡਾ. ਮੁਹੰਮਦ...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੁਲਾਈ
Advertisement
ਕਮਲਾ ਲੋਹਟੀਆ ਸਨਤਾਨ ਧਰਮ ਕਾਲਜ ਦੇ ਵਿਦਿਆਰਥੀ ਪਿਯੂਸ਼ ਸਹਿਗਲ ਨੇ ਸੀਏ ਇੰਟਰਮੀਡੀਏਟ ਦੇ ਗਰੁੱਪ-1 ਅਤੇ 2 ਦੀ ਪ੍ਰੀਖਿਆ ਪਾਸ ਕਰ ਲਈ ਹੈ। ਪਿਯੂਸ਼ ਕਾਲਜ ਵਿੱਚ ਬੀਕੌਮ ਦੂਜੇ ਸਾਲ ਦਾ ਵਿਦਿਆਰਥੀ ਹੈ। ਕਾਲਜ ਪ੍ਰਿੰਸੀਪਲ ਡਾ. ਮੁਹੰਮਦ ਸਲੀਮ ਨੇ ਇਸ ਪ੍ਰਾਪਤੀ ਲਈ ਵਿਦਿਆਰਥੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਾਮਰਸ ਪੀਜੀ ਵਿਭਾਗ ਦੇ ਮੁਖੀ ਡਾ. ਰਾਜੇਸ਼ ਕੁਮਾਰ ਮਰਵਾਹਾ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਵਧਾਈ ਦਿੱਤੀ। ਇਸ ਵਿਦਿਆਰਥੀ ਨੂੰ ਵਧਾਈ ਦੇਣ ਮੌਕੇ ਕਾਲਜ ਪ੍ਰਿੰਸੀਪਲ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਨੀਲ ਅਗਰਵਾਲ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।
Advertisement
×