ਪੀਸੀਟੀਈ ਨੂੰ ਪਲੇਸਮੈਂਟ ਵਿੱਚ ਸਭ ਤੋਂ ਵਧੀਆ ਸੰਸਥਾ ਦਾ ਐਵਾਰਡ
ਪੀਸੀਟੀਈ ਗਰੁੱਪ ਆਫ ਇੰਸਟੀਚਿਊਟਸ ਨੂੰ ਮੁੰਬਈ ਵਿੱਚ ਹੋਏ 14ਵੇਂ ਵਿਸ਼ਵ ਸਿੱਖਿਆ ਕਾਂਗਰਸ ਪੁਰਸਕਾਰ ਸਮੇਲਨ ਵਿੱਚ ‘ਨੈਸ਼ਨਲ ਬੈਸਟ ਇੰਸਟੀਚਿਊਟ ਇਨ ਪਲੇਸਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਸ਼ਵ ਸਿੱਖਿਆ ਕਾਂਗਰਸ ਵੱਲੋਂ ਕਰਵਾਏ ਜਾਂਦੇ ਇਸ ਸਮਾਗਮ ਵਿੱਚ ਅਜਿਹੇ ਵਿਚਾਰਵਾਨ ਨੇਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਸੰਸਥਾਵਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਇਹ ਪੁਰਸਕਾਰ ਇੰਜਨੀਅਰਿੰਗ, ਪ੍ਰਬੰਧਨ, ਫਾਰਮੇਸੀ, ਪੱਤਰਕਾਰੀ, ਪ੍ਰਾਹੁਣਚਾਰੀ ਅਤੇ ਹੋਰ ਬਹੁਤ ਸਾਰੀਆਂ ਧਾਰਾਵਾਂ ਵਿੱਚ ਆਪਣੇ ਵਿਦਿਆਰਥੀਆਂ ਲਈ ਸਫਲ ਕਰੀਅਰ ਪਲੇਸਮੈਂਟ ਨੂੰ ਯਕੀਨੀ ਬਣਾਉਣ ਵਿੱਚ ਪੀਸੀਟੀਈ ਦੇ ਬੇਮਿਸਾਲ ਯਤਨਾਂ ਨੂੰ ਮਾਨਤਾ ਦਿੰਦਾ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ ਸਾਲ ਪੀਸੀਟੀਈ ਨੇ ਕੈਂਪਸ ਪਲੇਸਮੈਂਟ ਵਿੱਚ ਇੱਕ ਮਜ਼ਬੂਤ ਟਰੈਕ ਰਿਕਾਰਡ ਬਣਾਇਆ ਹੈ, ਜਿਸ ਵਿੱਚ ਪੂਰੇ ਭਾਰਤ ਵਿੱਚੋਂ ਚੋਟੀ ਦੀਆਂ ਕੰਪਨੀਆਂ/ਸੰਸਥਾਵਾਂ ਨੇ ਵਿਦਿਆਰਥੀਆਂ ਦੀ ਚੋਣ ਕੀਤੀ ਹੈ। ਪੀਸੀਟੀਈ ਦੇ ਡਾਇਰੈਕਟਰ ਜਨਰਲ ਡਾ. ਕੇਐਨਐਸ ਕੰਗ ਨੇ ਕਿਹਾ ਕਿ ਸਾਨੂੰ ਆਪਣੇ ਪਲੇਸਮੈਂਟ ਯਤਨਾਂ ਲਈ ਇਹ ਰਾਸ਼ਟਰੀ ਮਾਨਤਾ ਪ੍ਰਾਪਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸਾਡੀ ਫੈਕਲਟੀ ਦੇ ਸਮਰਪਣ, ਸਾਡੀ ਪਲੇਸਮੈਂਟ ਟੀਮ ਦੀ ਵਚਨਬੱਧਤਾ ਅਤੇ ਸਾਡੇ ਸਾਬਕਾ ਵਿਦਿਆਰਥੀਆਂ ਅਤੇ ਉਦਯੋਗ ਭਾਈਵਾਲਾਂ ਦੇ ਵਿਸ਼ਵਾਸ਼ ਨੂੰ ਦਰਸਾਉਂਦਾ ਹੈ। ਪੀਸੀਟੀਈ ਵਿਖੇ ਅਸੀਂ ਸਿਰਫ ਨੌਕਰੀਆਂ ਪ੍ਰਾਪਤ ਕਰਨ ’ਤੇ ਹੀ ਨਹੀਂ, ਸਗੋਂ ਕਰੀਅਰ ਬਣਾਉਣ ’ਤੇ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਇਹ ਪੁਰਸਕਾਰ ਸਾਨੂੰ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕਰਦਾ ਹੈ।