ਪੀਏਯੂ ਦੇ ਵਿਦਿਆਰਥੀ ਦੀ ਭਾਰਤੀ ਫ਼ੌਜ ਵਿੱਚ ਚੋਣ
ਖੇਤਰੀ ਪ੍ਰਤੀਨਿਧ ਲੁਧਿਆਣਾ, 30 ਜੂਨ ਪੀਏਯੂ ਤੋਂ ਬੀ.ਟੈੱਕ (ਫੂਡ ਤਕਨਾਲੋਜੀ) ਕਰਨ ਵਾਲੇ ਵਿਦਿਆਰਥੀ ਮਹਿਕਪਾਲ ਸਿੰਘ ਨੂੰ ਭਾਰਤੀ ਫ਼ੌਜ 14 ਐੱਸਐੱਸਬੀ (ਸਰਵਿਸਿਜ਼ ਸਿਲੈਕਸ਼ਨ ਬੋਰਡ) ਅਲਾਹਾਬਾਦ ਐਂਟਰੀ ਟੈਕਨੀਕਲ ਗ੍ਰੈਜੂਏਟ ਕੋਰਸ ਲਈ ਸਿਫਾਰਸ਼ ਕੀਤੀ ਗਈ ਹੈ। ਉਹ ਬਿਹਾਰ ਦੇ ਗਯਾ ਸਥਿਤ ਅਫ਼ਸਰ ਟਰੇਨਿੰਗ...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
Advertisement
ਪੀਏਯੂ ਤੋਂ ਬੀ.ਟੈੱਕ (ਫੂਡ ਤਕਨਾਲੋਜੀ) ਕਰਨ ਵਾਲੇ ਵਿਦਿਆਰਥੀ ਮਹਿਕਪਾਲ ਸਿੰਘ ਨੂੰ ਭਾਰਤੀ ਫ਼ੌਜ 14 ਐੱਸਐੱਸਬੀ (ਸਰਵਿਸਿਜ਼ ਸਿਲੈਕਸ਼ਨ ਬੋਰਡ) ਅਲਾਹਾਬਾਦ ਐਂਟਰੀ ਟੈਕਨੀਕਲ ਗ੍ਰੈਜੂਏਟ ਕੋਰਸ ਲਈ ਸਿਫਾਰਸ਼ ਕੀਤੀ ਗਈ ਹੈ। ਉਹ ਬਿਹਾਰ ਦੇ ਗਯਾ ਸਥਿਤ ਅਫ਼ਸਰ ਟਰੇਨਿੰਗ ਅਕੈਡਮੀ ਵਿੱਚ ਸਿਖਲਾਈ ਲੈਣਗੇ ਅਤੇ ਅੱਗੇ ਭਾਰਤੀ ਫ਼ੌਜ ਵਿੱਚ ਉੱਚ ਅਹੁਦਾ ਪ੍ਰਾਪਤ ਕਰਨਗੇ। ਪੀਏਯੂ ਦੇ ਵੀਸੀ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਮੁਖੀ ਡਾ. ਸਵਿਤਾ ਸ਼ਰਮਾ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੀ ਸਫ਼ਲਤਾ ਦੀ ਕਾਮਨਾ ਕੀਤੀ।
Advertisement
×