ਛੋਟੇ ਹਾਥੀ ਤੇ ਟਰੱਕ ਦੀ ਟੱਕਰ ’ਚ ਇੱਕ ਹਲਾਕ
ਨਿੱਜੀ ਪੱਤਰ ਪ੍ਰੇਰਕ ਮੁੱਲਾਂਪੁਰ ਦਾਖਾ, 12 ਜੁਲਾਈ ਮੁੱਲਾਂਪੁਰ-ਰਾਏਕੋਟ ਰੋਡ ’ਤੇ ਗੁਰਦੁਆਰਾ ਅਜੀਤਸਰ ਸਾਹਿਬ ਨੇੜੇ ਬੀਤੀ ਰਾਤ ਛੋਟੇ ਹਾਥੀ ਅਤੇ ਟਰੱਕ ਦੀ ਟੱਕਰ ਵਿੱਚ ਛੋਟਾ ਹਾਥੀ ਦੇ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸ਼ਿਵਚੰਦਰ ਮੰਡਲ ਨਿਵਾਸੀ ਸੁਧਾਰ ਨੇ ਦੱਸਿਆ...
Advertisement
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 12 ਜੁਲਾਈ
Advertisement
ਮੁੱਲਾਂਪੁਰ-ਰਾਏਕੋਟ ਰੋਡ ’ਤੇ ਗੁਰਦੁਆਰਾ ਅਜੀਤਸਰ ਸਾਹਿਬ ਨੇੜੇ ਬੀਤੀ ਰਾਤ ਛੋਟੇ ਹਾਥੀ ਅਤੇ ਟਰੱਕ ਦੀ ਟੱਕਰ ਵਿੱਚ ਛੋਟਾ ਹਾਥੀ ਦੇ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸ਼ਿਵਚੰਦਰ ਮੰਡਲ ਨਿਵਾਸੀ ਸੁਧਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਨਿਲ ਕੁਮਾਰ (38) ਮੁੱਲਾਂਪੁਰ ਵਿੱਚ ਸ਼ੁੱਕਰਵਾਰ ਨੂੰ ਲੱਗਦੀ ਸਬਜ਼ੀ ਮੰਡੀ ਵਿੱਚ ਫਲ ਵੇਚਣ ਲਈ ਆਇਆ ਸੀ। ਮੰਡੀ ਦਾ ਕੰਮ ਖ਼ਤਮ ਹੋਣ ਮਗਰੋਂ ਦੇਰ ਰਾਤ ਉਹ ਘਰ ਵਾਪਸ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਅਨਿਲ ਕੁਮਾਰ ਦੀ ਮੌਤ ਹੋ ਗਈ।
Advertisement
×