ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ
ਪੱਤਰ ਪ੍ਰੇਰਕ
ਸਮਰਾਲਾ, 23 ਜੂਨ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਦੌਰਾਨ ਰਚਨਾਵਾਂ ਦੇ ਦੌਰ ਵਿਚ ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ ਨੇ ਮਿੰਨੀ ਕਹਾਣੀ ‘ਪੰਛੀ ਭਵਨ’, ਜਸਵੀਰ ਸਿੰਘ ਝੱਜ ਨੇ ਗ਼ਜ਼ਲ ‘ਜਾਲਮ ਅੱਤ ਜਦ ਕਰ ਜਾਂਦਾ’, ਕਮਲਜੀਤ ਸਿੰਘ ਨੀਲੋਂ ਨੇ ਕਹਾਣੀ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ‘ਰੱਖੜੀ’, ਬਲਵੰਤ ਸਿੰਘ ਵਿਰਕ ਨੇ ਕਵਿਤਾ ‘ਪੈਂਤੀ ਅੱਖਰੀ’, ਸੁਖਵਿੰਦਰ ਸਿੰਘ ਭਾਦਲਾ ਨੇ ਮਿੰਨੀ ਕਹਾਣੀ ‘ਥਾਣੇਦਾਰੀ’, ਅਵਤਾਰ ਸਿੰਘ ਓਟਾਲਾ ਨੇ ਗੀਤ, ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਭੇਸ’, ਗ਼ਜ਼ਲਗੋ ਜ਼ੋਰਾਵਰ ਸਿੰਘ ਪੰਛੀ ਨੇ ਝੋਕ ਛੰਦ ‘ਪਾਣੀ ਦਾ ਕਰਮੰਡਲ’, ਗੁਰਸੇਵਕ ਸਿੰਘ ਢਿੱਲੋਂ ਨੇ ‘ਪਾਕਿਸਤਾਨ ਸਫ਼ਰਨਾਮਾ’, ਇੰਦਰਜੀਤ ਕੌਰ ਲੋਟੇ ਨੇ ਕਵਿਤਾ ‘ਗਿਲਾ ਵੇ ਲੋਕੋ’, ਲਖਵੀਰ ਸਿੰਘ ਲੱਭੇ ਨੇ ਗੀਤ ‘ਮਾਂ ਤੂੰ ਫਿਕਰ ਕਰੀਂ ਨਾ’, ਜਗਦੇਵ ਮਕਸੂਦੜੇ ਨੇ ਗੀਤ, ਮਨਦੀਪ ਸਿੰਘ ਨੇ ਗੀਤ ‘ਧਿਆਨ ਨਾਲ’, ਹਜ਼ਾਰਾ ਸਿੰਘ ਮੰਡ ਨੇ ਕਵਿਤਾ ‘ਸੁੱਤੇ ਮੁਲਕ ਨੂੰ’, ਹਰਬੰਸ ਸਿੰਘ ਰਾਏ ਨੇ ਗੀਤ ‘ਮਾਂ ਬੋਲੀ’, ਮਨਜੀਤ ਸਿੰਘ ਰਾਗੀ ਨੇ ਕਵਿਤਾ ‘ਵਿਸ਼ਵਾਸ਼’, ਛੋਟੇ ਬੱਚੇ ਬਲਵਿੰਦਰ ਸਿੰਘ ਨੇ ਕਵਿਤਾ ‘ਮਾਪੇ’, ਹਰਸ਼ਦੀਪ ਸਿੰਘ ਨੇ ਸ਼ਿਅਰ ‘ਗੁਰੂ ਦੀ ਸਿਫ਼ਤ’ ਆਦਿਕ ਦਾ ਪਾਠ ਕੀਤਾ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਗੁਰਸੇਵਕ ਸਿੰਘ ਢਿੱਲੋਂ, ਪ੍ਰੀਤ ਸੰਦਲ ਮਕਸੂਦੜਾ, ਜਸਵੀਰ ਸਿੰਘ ਝੱਜ, ਕਹਾਣੀਕਾਰ ਤਰਨ ਸਿੰਘ ਬੱਲ, ਜੋਰਾਵਰ ਸਿੰਘ ਪੰਛੀ, ਨੇਤਰ ਸਿੰਘ ਮੁੱਤੋਂ ਅਤੇ ਹਾਜ਼ਰ ਸ਼ਾਇਰਾਂ ਨੇ ਉਸਾਰੂ ਵਿਚਾਰ ਚਰਚਾ ਕੀਤੀ। ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਜਗਵੀਰ ਸਿੰਘ ਵਿੱਕੀ ਨੇ ਖੂਬਸੂਰਤ ਅੰਦਾਜ਼ ਨਾਲ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ।