DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਲਜ਼ਾਰ ਗਰੁੱਪ ਵੱਲੋਂ ਲਿੰਕਡ ਲਰਨਿੰਗ ਨਾਲ ਭਾਈਵਾਲੀ

ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਵਿਸ਼ਵ ਪ੍ਰਸਿੱਧ ਆਨਲਾਈਨ ਲਰਨਿੰਗ ਪਲੇਟਫਾਰਮ ਲਿੰਕਡ ਇੰਨ ਲਰਨਿੰਗ ਨਾਲ ਅਧਿਕਾਰਤ ਤੌਰ ਤੇ ਭਾਈਵਾਲੀ ਕੀਤੀ। ਇਸ ਰਣਨੀਤਕ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਤਿ ਆਧੁਨਿਤ ਕੋਰਸਾਂ ਦੇ ਵਿਸ਼ਾਲ ਭੰਡਾਰ ਤੱਕ ਪਹੁੰਚ ਪ੍ਰਦਾਨ...
  • fb
  • twitter
  • whatsapp
  • whatsapp
Advertisement

ਇਥੋਂ ਦੇ ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਵੱਲੋਂ ਵਿਸ਼ਵ ਪ੍ਰਸਿੱਧ ਆਨਲਾਈਨ ਲਰਨਿੰਗ ਪਲੇਟਫਾਰਮ ਲਿੰਕਡ ਇੰਨ ਲਰਨਿੰਗ ਨਾਲ ਅਧਿਕਾਰਤ ਤੌਰ ਤੇ ਭਾਈਵਾਲੀ ਕੀਤੀ। ਇਸ ਰਣਨੀਤਕ ਸਹਿਯੋਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਅਤਿ ਆਧੁਨਿਤ ਕੋਰਸਾਂ ਦੇ ਵਿਸ਼ਾਲ ਭੰਡਾਰ ਤੱਕ ਪਹੁੰਚ ਪ੍ਰਦਾਨ ਕਰਨਾ ਹੈ ਜੋ ਰੁਜ਼ਗਾਰ ਯੋਗਤਾ ਵਧਾਉਣ ਅਤੇ ਅੱਜ ਦੇ ਪ੍ਰਤੀਯੋਗੀ ਨੌਕਰੀ ਬਜ਼ਾਰ ਵਿਚ ਹੁਨਰ ਦੇ ਪਾੜੇ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਇਸ ਸਬੰਧੀ ਐਮਓਯੂ ਤੇ ਗੁਲਜ਼ਾਰ ਗਰੁੱਪ ਦੇ ਕਾਰਜਕਾਰੀ ਨਿਰਦੇਸ਼ ਗੁਰਕੀਰਤ ਸਿੰਘ ਅਤੇ ਅੰਚਲ ਚੋਪੜਾ ਨੇ ਹਸਤਾਖ਼ਰ ਕੀਤੇ। ਇਹ ਭਾਈਵਾਲੀ ਕਾਲਜ ਦੇ ਵਿਦਿਆਰਥੀਆਂ ਨੂੰ ਤਕਨਾਲੋਜੀ, ਕਾਰੋਬਾਰ, ਉਦਮਤਾ, ਰਚਨਾਤਮਿਕ ਕਲਾਵਾਂ ਤੇ ਪੇਸ਼ੇਵਰ ਵਿਕਾਸ ਸਮੇਤ ਵਿਭਿੰਨ ਖੇਤਰਾਂ ਵਿਚ ਹਜ਼ਾਰਾਂ ਮਾਹਿਰਾਂ ਦੀ ਅਗਵਾਈ ਵਾਲੇ ਵੀਡੀਓਜ਼ ਦੀ ਪੜਚੋਲ ਕਰਨ ਦੇ ਯੋਗ ਬਣਾਵੇਗੀ।

Advertisement

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਕੀਰਤ ਸਿੰਘ ਨੇ ਕਿਹਾ ਕਿ ਇਸ ਨਾਲ ਸਿੱਖਿਆਰਥੀਆਂ ਨੂੰ ਆਪਣੀ ਗਤੀ ਨਾਲ ਹੁਨਰ ਵਿਕਸਿਤ ਕਰਨ ਅਤੇ ਅਜਿਹੇ ਸਰਟੀਫ਼ਿਕੇਟ ਪ੍ਰਾਪਤ ਕਰਨ ਦੀ ਲਚਕਤਾ ਮਿਲੇਗੀ ਜੋ ਉਨ੍ਹਾਂ ਦੇ ਪੇਸ਼ੇਵਰ ਪ੍ਰੋਫਾਈਲ ਨੂੰ ਵਧਾਉਣਗੇ। ਇਹ ਲਰਨਿੰਗ ਵਿਅਕਤੀਗਤ ਸਮੱਗਰੀ, ਉਦਯੋਗ ਦੇ ਰੁਝਾਨਾਂ ਨਾਲ ਇਕਸਾਰ, ਫੈਕਲਟੀ ਨੂੰ ਨਵੀਨਤਾਕਾਰੀ ਅਧਿਆਪਨ ਵਿਧੀਆਂ ਅਪਣਾਉਣ ਅਤੇ ਉਨ੍ਹਾਂ ਦੇ ਸਬੰਧਤ ਖੇਤਰਾਂ ਵਿਚ ਨਵੀਨਤਮ ਵਿਕਾਸ ਬਾਰੇ ਜਾਣੂੰ ਰਹਿਣ ਵਿਚ ਸਹਾਇਤਾ ਕਰੇਗੀ।

Advertisement
×