ਫਲੈਟ ਮਾਲਕਾਂ ਵੱਲੋਂ ਕੰਪਨੀ ’ਤੇ ਧੋਖਾਧੜੀ ਦਾ ਦੋਸ਼
ਖੰਨਾ: ਇਥੇ ਫਲੈਟ ਹੋਲਡਰਜ਼ ਐਸੋਸੀਏਸ਼ਨ ਵੱਲੋਂ ਫਲੈਟ ਮਾਲਕਾਂ ਨੇ ਕੰਪਨੀ ’ਤੇ ਧੋਖਾਧੜੀ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਕੰਪਨੀ ਵੱਲੋਂ ਬਣਾਏ ਪ੍ਰਾਜੈਕਟ ਵਿਚ 45 ਫਲੈਟ ਸ਼ਾਮਲ ਸਨ ਜੋ ਕਰੋੜਾਂ ਰੁਪਏ ਖਰਚ ਕਰਕੇ ਖਰੀਦੇ ਗਏ...
Advertisement
ਖੰਨਾ: ਇਥੇ ਫਲੈਟ ਹੋਲਡਰਜ਼ ਐਸੋਸੀਏਸ਼ਨ ਵੱਲੋਂ ਫਲੈਟ ਮਾਲਕਾਂ ਨੇ ਕੰਪਨੀ ’ਤੇ ਧੋਖਾਧੜੀ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਕੰਪਨੀ ਵੱਲੋਂ ਬਣਾਏ ਪ੍ਰਾਜੈਕਟ ਵਿਚ 45 ਫਲੈਟ ਸ਼ਾਮਲ ਸਨ ਜੋ ਕਰੋੜਾਂ ਰੁਪਏ ਖਰਚ ਕਰਕੇ ਖਰੀਦੇ ਗਏ ਸਨ। ਪਰ ਜ਼ਿਆਦਾਤਰ ਫਲੈਟਾਂ ਦੀ ਨਾ ਰਜਿਸ਼ਟ੍ਰੇਸ਼ਨ ਹੋਈ ਹੈ ਤੇ ਨਾ ਕਬਜ਼ਾ ਦਿੱਤਾ ਗਿਆ ਹੈ। ਫਲੈਟ ਮਾਲਕਾਂ ਨੇ ਕੰਪਨੀ ’ਤੇ ਉਨ੍ਹਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਕੋਈ ਹੱਲ ਨਾ ਨਿਕਲਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ ਸੇਖੋਂ, ਸੁਰਿੰਦਰ ਕੁਮਾਰ, ਜਾਨਵੀ ਗਰਗ, ਹਰਮਨਜੀਤ ਕੌਰ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×