ਟਾਂਡਾ ਕੁਸ਼ਲ ਸਿੰਘ ’ਚ ਆਈਟੀਆਈ ਲਈ ਦੋ ਟਰੇਡਾਂ ਦੀ ਮੰਗ
ਕੰਪਿਊਟਰ ਆਪ੍ਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ ਫਿਟਰ ਸ਼ੁਰੂ ਕਰਨ ’ਤੇ ਜ਼ੋਰ
Advertisement
ਪੱਤਰ ਪ੍ਰੇਰਕ
ਸਮਰਾਲਾ, 13 ਜੁਲਾਈ
Advertisement
ਮਾਛੀਵਾੜਾ ਦੇ ਸੇਵਾਮੁਕਤ ਲੈਕਚਰਾਰ ਸਵਰਨ ਸਿੰਘ ਛੌੜੀਆਂ ਨੇ ਪਿੰਡ ਟਾਂਡਾ ਕੁਸ਼ਲ ਸਿੰਘ ਵਿੱਚ ਸਥਾਪਤ ਸਰਕਾਰੀ ਆਈਟੀਆਈ ਲਈ ਸਰਕਾਰ ਤੋਂ ਦੋ ਟਰੇਡਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਸਵਰਨ ਸਿੰਘ ਨੇ ਦੱਸਿਆ ਕਿ ਉਕਤ ਆਈ.ਟੀ.ਆਈ. ਵਿਚ ਪਹਿਲਾਂ ਤੋਂ ਇਲੈਕਟ੍ਰੀਸ਼ਨ, ਰੈਫਰੀਜਰੇਸ਼ਨ ਐਂਡ ਏਅਰ ਕੰਡੀਸ਼ਨਿੰਗ ਟੈਕਨੀਸ਼ੀਅਨ, ਮਕੈਨਿਕ ਆਟੋ ਇਲੈਕਟ੍ਰੀਸ਼ਨ ਐਂਡ ਇਲੈਕਟ੍ਰੋਨਿਕਸ, ਵੈਲਡਰ ਅਤੇ ਪਲੰਬਰ ਦੇ ਕੋਰਸ ਤੇ ਟਰੇਡਾਂ ਲਈ ਦਾਖਲੇ ਚੱਲ ਰਹੇ ਹਨ ਅਤੇ ਇਸ ਸੰਸਥਾ ਵਿਚ 130 ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕਈ ਪਿੰਡਾਂ ਦੇ ਵਿਦਿਆਰਥੀ ਵੀ 2 ਟਰੇਡਾਂ ਕੰਪਿਊਟਰ ਆਪ੍ਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਅਤੇ ਫਿਟਰ ਦੀ ਕਾਫ਼ੀ ਮੰਗ ਕਰ ਰਹੇ ਹਨ। ਸੇਵਾਮੁਕਤ ਲੈਕਚਰਾਰ ਸਵਰਨ ਛੌੜੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਨੂੰ ਦੇਖਦਿਆਂ ਪੰਜਾਬ ਸਰਕਾਰ ਇਸ ਸਰਕਾਰੀ ਆਈ.ਟੀ.ਆਈ. ਲਈ 2 ਟਰੇਡ ਮੰਨਜ਼ੂਰ ਕਰਕੇ ਜਲਦ ਅਧਿਆਪਕਾਂ ਦੀ ਭਰਤੀ ਕਰੇ।
Advertisement
×