DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਵੱਲੋਂ ਮਾਛੀਵਾੜਾ ਬਲਾਕ ਲਈ 31 ਮੈਂਬਰੀ ਕਮੇਟੀ ਕਾਇਮ

ਪੱਤਰ ਪ੍ਰੇਰਕ ਮਾਛੀਵਾੜਾ, 18 ਜੁਲਾਈ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੀ ਮਜ਼ਬੂਤੀ ਲਈ ਅੱਜ ਕਾਂਗਰਸ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਮੀਟਿੰਗ ਹੋਈ। ਇਸ ਵਿਚ 31 ਮੈਂਬਰੀ...
  • fb
  • twitter
  • whatsapp
  • whatsapp
featured-img featured-img
ਬਲਾਕ ਪ੍ਰਧਾਨ ਤਿਵਾਡ਼ੀ ਨੂੰ ਦਸਤਵੇਜ਼ ਸੌਂਪਦੇ ਹੋਏ ਰਾਜਾ ਗਿੱਲ, ਲੱਖਾ ਪਾਇਲ ਅਤੇ ਹੋਰ।
Advertisement

ਪੱਤਰ ਪ੍ਰੇਰਕ

ਮਾਛੀਵਾੜਾ, 18 ਜੁਲਾਈ

Advertisement

ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਦੀ ਮਜ਼ਬੂਤੀ ਲਈ ਅੱਜ ਕਾਂਗਰਸ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਅਗਵਾਈ ਵਿਚ ਮੀਟਿੰਗ ਹੋਈ। ਇਸ ਵਿਚ 31 ਮੈਂਬਰੀ ਕਮੇਟੀ ਕਾਇਮ ਕੀਤੀ ਗਈ।

ਮੀਟਿੰਗ ਉਪਰੰਤ ਰਾਜਾ ਗਿੱਲ ਅਤੇ ਲੱਖਾ ਪਾਇਲ ਵੱਲੋਂ 31 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਵਿੱਚ ਸੁਖਦੀਪ ਸਿੰਘ ਗੌਂਸਗੜ੍ਹ ਸੀਨੀਅਰ ਮੀਤ ਪ੍ਰਧਾਨ, ਸਾਬਕਾ ਕੌਂਸਲਰ ਮਨਜੀਤ ਕੁਮਾਰੀ ਮਾਛੀਵਾੜਾ, ਜਗਜੀਤ ਸਿੰਘ ਭਰਥਲਾ, ਨਿਤਿਨ ਜੈਨ ਮਾਛੀਵਾੜਾ, ਸਰਪੰਚ ਜਗਦੇਵ ਸਿੰਘ ਸੈਂਸੋਵਾਲ ਕਲਾਂ (ਸਾਰੇ ਮੀਤ ਪ੍ਰਧਾਨ), ਰਮੇਸ਼ ਕੁਮਾਰ ਚਕਲੀ ਆਦਲ, ਸੁਰਜੀਤ ਰਾਣਾ ਜੋਧਵਾਲ, ਰੇਨੂੰ ਬੈਂਸ ਮਾਛੀਵਾੜਾ, ਸਤਪਾਲ ਸਿੰਘ ਹੇਡੋਂ ਬੇਟ, ਸਾਬਕਾ ਸਰਪੰਚ ਸੁਰਿੰਦਰ ਸਿੰਘ ਹੰਬੋਵਾਲ, ਰਾਜਿੰਦਰ ਸਿੰਘ ਸ਼ੇਰਗੜ੍ਹ, ਹੀਰਾ ਲਾਲ ਮੰਡ ਸ਼ੇਰਗੜ੍ਹ, ਅਮਰਜੀਤ ਸਿੰਘ (ਸਾਰੇ ਜਨਰਲ ਸਕੱਤਰ), ਸਰਪੰਚ ਰਾਜਨ ਉਧੋਵਾਲ, ਸਰਪੰਚ ਕੁਲਵਿੰਦਰ ਸਿੰਘ ਰਹੀਮਾਬਾਦ, ਹਰਭਜਨ ਸਿੰਘ ਮੁਸ਼ਕਾਬਾਦ, ਜਗਤਾਰ ਸਿੰਘ ਕਕਰਾਲਾ ਖੁਰਦ, ਅੰਗਰੇਜ਼ ਸਿੰਘ ਸ਼ਤਾਬਗੜ੍ਹ, ਸ਼ੇਰ ਸਿੰਘ ਬੋਹਾਪੁਰ, ਪਰਮਜੀਤ ਕੌਰ ਮਾਛੀਵਾੜਾ, ਸੁਭਾਸ਼ ਬੀਟਨ ਮਾਛੀਵਾੜਾ, ਵਿਜੇ ਕੁਮਾਰ ਭੋਲਾ ਸਿਹਾਲਾ, ਨੰਦ ਕਿਸ਼ੋਰ ਮਾਛੀਵਾੜਾ, ਸਾਬਕਾ ਕੌਂਸਲਰ ਬਲਵਿੰਦਰ ਰਾਏ ਚੌਧਰੀ ਮਾਛੀਵਾੜਾ, ਕਸ਼ਮੀਰੀ ਲਾਲ ਚੱਕੀ (ਸਾਰੇ ਸਕੱਤਰ), ਅਮਨਦੀਪ ਸਿੰਘ ਗੁਰੋਂ ਬੁਲਾਰਾ, ਵਿਨੀਤ ਕੁਮਾਰ ਮੀਡੀਆ ਇੰਚਾਰਜ਼, ਸੰਜੀਵ ਕੁਮਾਰ ਰਿਸ਼ੀ ਧਨੂੰਰ ਮੀਡੀਆ ਸਕੱਤਰ, ਸੁਖਦੀਪ ਸਿੰਘ ਸੋਨੀ ਮੰਡ ਸ਼ੇਰੀਆਂ ਸੋਸ਼ਲ ਮੀਡੀਆ ਇੰਚਾਰਜ਼, ਨਿਤਿਨ ਕੁੰਦਰਾ ਮਾਛੀਵਾੜਾ ਅਤੇ ਕਮਲਜੀਤ ਸਿੰਘ ਪੂੰਨੀਆਂ (ਦੋਵੇਂ ਸੋਸ਼ਲ ਮੀਡੀਆ ਕੋਆਰਡੀਨੇਟਰ) ਨਿਯੁਕਤ ਕੀਤੇ ਗਏ।

ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਪ੍ਰਿਥੀਪੁਰ, ਬਲਾਕ ਪ੍ਰਧਾਨ ਸਮਰਾਲਾ ਅਜਮੇਰ ਸਿੰਘ ਪੂਰਬਾ, ਸ਼ਹਿਰੀ ਪ੍ਰਧਾਨ ਸਮਰਾਲਾ ਸੰਨੀ ਦੁਆ ਵੀ ਮੌਜੂਦ ਸਨ।

Advertisement
×