DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਰਾਸਤ-ਏ-ਪੰਜਾਬ ਵੱਲੋਂ ਭੰਗੜਾ-ਗਿੱਧਾ ਸਿਖਲਾਈ ਕੈਂਪ ਸਮਾਪਤ

ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜਕੇ ਰੱਖਣਾ ਸ਼ਲਾਘਾਯੋਗ: ਐਡਵੋਕੇਟ ਲਾਇਲਪੁਰੀ
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 6 ਜੁਲਾਈ

Advertisement

ਵਿਰਾਸਤ-ਏ-ਪੰਜਾਬ ਸੱਭਿਆਚਾਰਕ ਸੱਥ ਵੱਲੋਂ ਪੰਜਾਬ ਟ੍ਰੇਡ ਸੈਂਟਰ, ਮਿਲਰ ਗੰਜ ਵਿੱਚ ਇੱਕ ਮੁਫ਼ਤ ਭੰਗੜਾ ਅਤੇ ਗਿੱਧਾ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਉਮਰ ਵਰਗ ਦੇ ਲੋਕਾਂ ਤੋਂ ਇਲਾਵਾ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ ਨੂੰ ਪੰਜਾਬੀ ਲੋਕ-ਨਾਚ ਦੀਆਂ ਰਚਨਾਤਮਕ ਝਲਕੀਆਂ ਸਿੱਖਣ ਦਾ ਮੌਕਾ ਮਿਲਿਆ।

ਸੱਥ ਦੇ ਸੰਸਥਾਪਕ ਇੰਦਰਪ੍ਰੀਤ ਸਿੰਘ ਟਿਵਾਣਾ ਦੀ ਦੇਖ-ਰੇਖ ਹੇਠ ਲੱਗੇ ਇਸ ਕੈਂਪ ਦੌਰਾਨ ਉੱਘੇ ਉਦਯੋਗਪਤੀ ਅਤੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਪਹੁੰਚੇ। ਉਨ੍ਹਾਂ ਕੈਂਪ ਦੀ ਸਮਾਪਤੀ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ, ਇਹੋ ਜਿਹੀਆਂ ਪਹਿਲਕਦਮੀਆਂ ਹੀ ਸਾਡੀ ਰਵਾਇਤੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਅੱਜ ਸਾਡਾ ਵਿਰਸਾ ਹੀ ਸਾਡੀ ਪਛਾਣ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨਾ ਵਕਤ ਦੀ ਲੋੜ ਹੈ। ਉਨ੍ਹਾਂ ਸੱਥ ਦੇ ਸਾਰੇ ਆਹੁਦੇਦਾਰਾਂ, ਕੋਚ ਸਹਿਬਾਨ ਅਤੇ ਇੰਦਰਪ੍ਰੀਤ ਸਿੰਘ ਟਿਵਾਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਇਹ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਬੱਚਿਆਂ ਵੱਲੋਂ ਪੇਸ਼ ਕੀਤੇ ਭੰਗੜੇ ਅਤੇ ਗਿੱਧੇ ਦੀਆਂ ਸ਼ਾਨਦਾਰ ਪ੍ਰਸਤੁਤੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਟਿਵਾਣਾ ਅਤੇ ਸਮੁੱਚੀ ਟੀਮ ਵੱਲੋਂ ਐਡਵੋਕੇਟ ਲਾਇਲਪੁਰੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੈਂਪ ਨਾਂ ਕੇਵਲ ਸਿੱਖਿਆਤਮਕ ਰਿਹਾ, ਸਗੋਂ ਇਸ ਨੇ ਬੱਚਿਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਹੋਰ ਨਵਾਂ ਉਤਸ਼ਾਹ ਦਿੱਤਾ ਹੈ।

Advertisement
×