ਬਲਜੀਤ ਸਿੰਘ ਰੰਗੀ ਪ੍ਰਧਾਨ ਚੁਣੇ
ਰਾਏਕੋਟ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਰਾਏਕੋਟ (ਸ਼ਹਿਰੀ) ਇਕਾਈ ਦੀ ਚੋਣ ਹੋਈ। ਸਰਬਸੰਮਤੀ ਨਾਲ ਬਲਜੀਤ ਸਿੰਘ ਰੰਗੀ ਪ੍ਰਧਾਨ, ਕਮਿੱਕਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਦਰਸ਼ਨ ਸਿੰਘ ਦਰਸ਼ੀ ਮੀਤ ਪ੍ਰਧਾਨ, ਮਨਜੀਤ ਸਿੰਘ...
ਰਾਏਕੋਟ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਰਾਏਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ ਦੀ ਅਗਵਾਈ ਹੇਠ ਰਾਏਕੋਟ (ਸ਼ਹਿਰੀ) ਇਕਾਈ ਦੀ ਚੋਣ ਹੋਈ। ਸਰਬਸੰਮਤੀ ਨਾਲ ਬਲਜੀਤ ਸਿੰਘ ਰੰਗੀ ਪ੍ਰਧਾਨ, ਕਮਿੱਕਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਦਰਸ਼ਨ ਸਿੰਘ ਦਰਸ਼ੀ ਮੀਤ ਪ੍ਰਧਾਨ, ਮਨਜੀਤ ਸਿੰਘ ਜਨਰਲ ਸਕੱਤਰ, ਦਰਬਾਰਾ ਸਿੰਘ ਖ਼ਜ਼ਾਨਚੀ, ਜਗਦੀਪ ਸਿੰਘ ਸੰਗਠਨ ਸਕੱਤਰ ਅਤੇ ਅਸ਼ਵਨੀ ਕੁਮਾਰ ਪ੍ਰੈੱਸ ਸਕੱਤਰ ਚੁਣੇ ਗਏ। ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਅਤੇ ਪ੍ਰਧਾਨ ਬਲਜੀਤ ਸਿੰਘ ਰੰਗੀ ਨੇ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। -ਨਿੱਜੀ ਪੱਤਰ ਪ੍ਰੇਰਕ