ਆਜ਼ਾਦ ਜਰਗ ਮਨੁੱਖੀ ਅਧਿਕਾਰ ਮੰਚ ਦੇ ਸਰਕਲ ਪ੍ਰਧਾਨ ਨਿਯੁੱਕਤ
ਪੱਤਰ ਪ੍ਰੇਰਕ
ਪਾਇਲ, 11 ਜੁਲਾਈ
ਮਨੁੱਖੀ ਅਧਿਕਾਰ ਮੰਚ ਪੰਜਾਬ ਵੱਲੋਂ ਅੱਜ ਇਥੇ ਬਲਾਕ ਦੋਰਾਹਾ ਦੇ ਮੀਤ ਪ੍ਰਧਾਨ ਸੋਹਣ ਸਿੰਘ ਕੱਦੋਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਚ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌੌੌਕੇ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਸਮਾਜ ਸੇਵਕ ਜੋਗਿੰਦਰ ਸਿੰਘ ਆਜ਼ਾਦ ਜਰਗ ਪ੍ਰਧਾਨ ਸਰਕਲ ਪਾਇਲ, ਰਣਜੀਤ ਸਿੰਘ ਨੋਨਾ ਬਰਮਾਲੀਪੁਰ ਚੇਅਰਮੈਨ ਸਰਕਲ ਪਾਇਲ, ਅਜਮੇਰ ਸਿੰਘ ਦੀਵਾ ਮੰਡੇਰ ਜਨਰਲ ਸਕੱਤਰ ਸਰਕਲ ਪਾਇਲ, ਸ਼ਰਨਜੀਤ ਸਿੰਘ ਮਿੱਠੂ ਦੋਰਾਹਾ ਉਪ-ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਬਲਵਿੰਦਰ ਸਿੰਘ ਹੈਪੀ ਪ੍ਰਧਾਨ ਬਲਾਕ ਦੋਰਾਹਾ, ਸੋਹਣ ਸਿੰਘ ਕੱਦੋਂ ਮੀਤ ਪ੍ਰਧਾਨ ਬਲਾਕ ਦੋਰਾਹਾ, ਜਸਵੀਰ ਸਿੰਘ ਚੇਅਰਮੈਨ ਐਂਟੀਕਰਾਈਮ ਸੈੱਲ, ਡਾ. ਅਨਵਰ ਖਾਨ ਪ੍ਰਧਾਨ ਸਰਕਲ ਰਾੜਾ ਸਾਹਿਬ ਨੂੰ ਨਿਯੁੱਕਤੀ ਪੱਤਰ ਸੌਂਪ ਕੇ ਸਨਮਾਨਿਆ ਗਿਆ।
ਡਾ. ਖੇੜਾ ਨੇ ਕਿਹਾ ਕਿ ਇਹ ਮੰਚ ਪਿਛਲੇ 24 ਸਾਲਾਂ ਤੋਂ ਸਮਾਜਿਕ ਕੁਰੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੋਇਆ ਲੋਕਾਂ ਨੂੰ ਆਪਣੇ ਸੰਵਿਧਾਨਕ ਹੱਕਾਂ ਬਾਰੇ ਜਾਗਰੂਕ ਕਰ ਰਿਹਾ ਹੈ। ਨਵੇਂ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਮੰਚ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਮੀਟਿੰਗ ਵਿੱਚ ਅੰਮ੍ਰਿਤਪਾਲ ਜਰਗੀਆ, ਕਰਨਪ੍ਰੀਤ ਸਿੰਘ, ਮਨਜੀਤ ਸਿੰਘ ਕਲਸ਼, ਦਵਿੰਦਰ ਸਿੰਘ ਸਰੋਏ, ਦਵਿੰਦਰ ਸਿੰਘ ਮੱਲ, ਮਹਿੰਦਰ ਸਿੰਘ ਊਦੇਹਾਣ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।