ਪੱਤਰ ਪ੍ਰੇਰਕ
ਸਮਰਾਲਾ, 29 ਜੂਨ
ਸੰਸਥਾ ਡਾ. ਭੀਮ ਰਾਓ ਅੰਬੇਦਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਸਮਰਾਲਾ ਵੱਲੋਂ ਅੱਜ ਇਥੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਧਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਇੰਜਨੀਅਰ ਰਘਬੀਰ ਸਿੰਘ ਨੇ ਕਿਹਾ ਕਿ ਸੁਸਾਇਟੀ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾ ਕੇ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਸੁਸਾਇਟੀ ਵੱਲੋਂ ਪਹਿਲਾਂ ਹੀ ਲੇਬਰ ਚੌਕ ਵਿੱਚ ਠੰਢੇ ਜਲ ਵਾਲੀ ਟੈਂਕੀ ਵੀ ਲਗਾਈ ਗਈ ਹੈ, ਜਿਸ ਤੋਂ ਮਜ਼ਦੂਰ ਭਰਾ ਆਪਣੀ ਪਿਆਸ ਬੁਝਾ ਸਕਦੇ ਹਨ। ਸੁਸਾਇਟੀ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਆਮ ਰਾਹਗੀਰਾਂ ਨੇ ਵੱਡੀ ਗਿਣਤੀ ਵਿੱਚ ਛਕੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਤਵਿੰਦਰ ਸਿੰਘ ਕੈਸ਼ੀਅਰ, ਸ਼ਿਵੰਦਰ ਸਿੰਘ ਉੱਪਲ ਪ੍ਰੈੱਸ ਸਕੱਤਰ, ਮੈਨੇਜਰ ਕਰਮ ਚੰਦ ਉੱਘੇ ਲੇਖਕ, ਸਿਕੰਦਰ ਸਿੰਘ, ਕੇਵਲ ਸਿੰਘ, ਕੇਸਰ ਸਿੰਘ ਸੂਬੇਦਾਰ, ਸੋਹਣ ਸਿੰਘ, ਹਰਨੇਕ ਸਿੰਘ ਸਾਰੇ ਸਲਾਹਕਾਰ, ਠੇਕੇਦਾਰ ਲਛਮਣ ਸਿੰਘ ਆਦਿ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਤੇ ਸੁਸਾਇਟੀ ਦੇ ਸਮੂਹ ਮੈਂਬਰ ਵੀ ਹਾਜ਼ਰ ਸਨ।