ਸਤਵਿੰਦਰ ਬਸਰਾ
ਲੁਧਿਆਣਾ, 13 ਮਈ
ਸੀਬੀਐੱਸਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜਿਆਂ ’ਚ ਬੀਸੀਐੱਮ ਆਰੀਆ ਮਾਡਲ ਸਕੂਲ, ਡੀਏਵੀ ਸਕੂਲ ਬੀਆਰਐੱਸ ਨਗਰ ਅਤੇ ਡੀਏਵੀ ਸਕੂਲ ਪੱਖੋਵਾਲ ਦੇ ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਜਾਣਕਾਰੀ ਮੁਤਾਬਕ ਬੀਸੀਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਦੀ ਵਿਦਿਆਰਥਣ ਯਮੁਨਾ ਗੋਇਲ ਨੇ ਕਾਮਰਸ ਸਟਰੀਮ ਵਿੱਚ 99.4 ਫ਼ੀਸਦੀ ਨਾਲ ਸਕੂਲ ਵਿੱਚੋਂ ਪਹਿਲਾ, ਵਿਧੁਸ਼ੀ ਅਰੋੜਾ ਨੇ 99.2 ਫ਼ੀਸਦੀ ਨਾਲ ਦੂਜਾ ਅਤੇ ਸ਼ਾਮੁਲ ਅਰੋੜਾ ਨੇ 98.4 ਫ਼ੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ-ਮੈਡੀਕਲ ਸਟਰੀਮ ਵਿੱਚ ਹਰਸਿਮਰਨ ਨੇ 98.4 ਫ਼ੀਸਦੀ, ਅਮੋਘ ਛੁਨੇਜਾ ਨੇ 98.2, ਕਨਵ ਜੈਨ ਅਤੇ ਕਨਿਕਾ ਗਰਗ ਨੇ ਸਾਂਝੇ ਤੌਰ ’ਤੇ 97 ਫ਼ੀਸਦੀ ਅੰਕ ਹਾਸਲ ਕੀਤੇ ਹਨ, ਆਰਟਸ ਸਟਰੀਮ ਵਿੱਚੋਂ ਪ੍ਰਿਸ਼ਾ ਕਾਲੜਾ ਨੇ 98.4 ਫ਼ੀਸਦੀ, ਜਸਵੀਨ ਕੌਰ ਨੇ 98.2 ਫ਼ੀਸਦੀ ਤੇ ਧਾਨੀ ਪਾਂਡੇ ਨੇ 96.8 ਫ਼ੀਸਦੀ, ਮੈਡੀਕਲ ਸਟਰੀਮ ਵਿੱਚ ਅੰਸ਼ੀ ਬਜਾਜ, ਗੁਰਅਸੀਸ ਨੇ 96.8 ਫ਼ੀਸਦੀ, ਕੋਵਮ ਗੋਇਲ ਨੇ 96 ਫ਼ੀਸਦੀ ਅਤੇ ਵਾਨੀ ਜੈਨ ਨੇ 94.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਪ੍ਰਿੰਸੀਪਲ ਅਨੁਜ ਕੌਸ਼ਲ ਨੇ ਚੰਗੇ ਅੰਕਾਂ ਨਾਲ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਡੀਏਵੀ ਸਕੂਲ ਬੀਆਰਐੱਸ ਨਗਰ ਦੀ ਰਸਲੀਨ ਕੌਰ ਨੇ ਮੈਡੀਕਲ ਸਟਰੀਮ ਵਿੱਚ 97.4 ਫ਼ੀਸਦੀ ਅੰਕ ਜਦਕਿ ਦੀਆ ਥਾਪਰ ਨੇ ਆਰਟਸ ਗਰੁੱਪ ਵਿੱਚੋਂ 98.4 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਸੇਕਰਡ ਹਾਰਟ ਸਕੂਲ ਦੀ ਗੁਨਜੀਤ ਕੌਰ ਦੂਆ ਨੇ ਆਰਟਸ ਗਰੁੱਪ ਵਿੱਚ 98.8 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਇਸੇ ਤਰ੍ਹਾਂ ਡੀਏਵੀ ਪਬਲਿਕ ਸਕੂਲ ਪੱਖੋਵਾਲ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਕਾਮਰਸ ਵਿੱਚ 98.8 ਫ਼ੀਸਦੀ, ਅਗਮਪ੍ਰੀਤ ਕੌਰ ਨੇ 97.4 ਫ਼ੀਸਦੀ ਜਦਕਿ ਹਰਸ਼ਪ੍ਰੀਤ ਕੌਰ ਅਤੇ ਤਨਰੀਤ ਕੌਰ ਨੇ ਸਾਂਝੇ ਤੌਰ ’ਤੇ 97.2 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਨਾਨ-ਮੈਡੀਕਲ ਸਟਰੀਮ ਵਿੱਚ ਸਕੂਲ ਦੇ ਰਤਿਕ ਗਰਗ ਨੇ 96 ਫ਼ੀਸਦੀ ਜਦਕਿ ਆਰਟਸ ਵਿੱਚ ਸਾਮਿਆ ਚੋਪੜਾ ਨੇ 96 ਫ਼ੀਸਦੀ ਅੰਕ ਪ੍ਰਾਪਤ ਕੀਤੇ।
ਸਪਰਿੰਗ ਡੇਲ ਸਕੂਲ ’ਚ ਮੈਡੀਕਲ ਸਟਰੀਮ ’ਚੋਂ ਸਮੀਰ ਨੇਗੀ ਨੇ 95.6 ਫ਼ੀਸਦੀ, ਨਾਨ ਮੈਡੀਕਲ ਸਟਰੀਮ ਵਿੱਚੋਂ ਅਹਾਨ ਦਾਸ ਨੇ 95.6 ਫ਼ੀਸਦੀ ਅਤੇ ਕਾਮਰਸ ਸਟਰੀਮ ਵਿੱਚੋਂ ਪ੍ਰਿੰਸ ਕੁਮਾਰ ਨੇ 95 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਪ੍ਰਿੰਸੀਪਲ ਅਨਿਲ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਨਵਰਾਜ ਸਿੰਘ ਨੇ ਕਾਮਰਸ ਵਿੱਚ 97 ਫ਼ੀਸਦੀ, ਹਰਸਿਫਤ ਕੌਰ ਨੇ ਨਾਨ-ਮੈਡੀਕਲ ’ਚ 95 ਫ਼ੀਸਦੀ, ਅੰਮ੍ਰਿਤਪਾਲ ਸਿੰਘ ਨੇ ਆਰਟਸ ਵਿੱਚ 94.4 ਫ਼ੀਸਦੀ ਅਤੇ ਸੁਖਲੀਨ ਕੌਰ ਨੇ ਮੈਡੀਕਲ ਵਿੱਚ 92.6 ਫ਼ੀਸਦੀ ਅੰਕ ਹਾਸਲ ਕੀਤੇ।
ਗ੍ਰੀਨ ਲੈਂਡ ਸਕੂਲ ਬਸਤੀ ਜੋਧਵਾਲ ਦੀ ਜਸਪ੍ਰੀਤ ਕੌਰ ਨੇ 97.6 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਕਮਲਪ੍ਰੀਤ ਕੌਰ, ਸੁਖਬੀਰ ਸਿੰਘ, ਚਿਰਾਗ ਅਤੇ ਨਿਰਮੋਲ ਨੇ ਸਾਂਝੇ ਤੌਰ ’ਤੇ 96 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਡਾ. ਰਾਜੇਸ਼ ਰੁਦਰਾ ਤੇ ਪ੍ਰਿੰਸੀਪਲ ਡਾ. ਜਯੋਤੀ ਪੁਜਾਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਡੀਏਵੀ ਪਬਲਿਕ ਸਕੂਲ ਪੁਲੀਸ ਲਾਈਨ ਦੇ 23 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਅਨੂੰ ਵਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਦਸਵੀਂ ਦੇ ਨਤੀਜੇ: ਬੀਸੀਐੱਮ ਸਕੂਲ ਦੀ ਜੈਨਿਕਾ ਜੈਨ ਨੇ 99.8 ਫ਼ੀਸਦੀ ਨਾਲ ਮਾਰੀ ਬਾਜ਼ੀ
ਸੀਬੀਐੱਸਈ ਵੱਲੋਂ ਅੱਜ ਬਾਅਦ ਦੁਪਹਿਰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੀਸੀਐੱਮ ਸਕੂਲ ਦੀ ਜੈਨਿਕਾ ਜੈਨ ਨੇ 99.8 ਫ਼ੀਸਦੀ, ਡੀਏਵੀ ਸਕੂਲ ਪੱਖੋਵਾਲ ਦੇ ਕਵਿਸ਼ ਜਿੰਦਲ ਨੇ 99.4 ਫ਼ੀਸਦੀ, ਧਨਿਕ ਗੁਪਤਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਗੁਰਸਿਮਰਨਪ੍ਰੀਤ ਕੌਰ ਨੇ ਦਸਵੀਂ ਜਮਾਤ ਵਿੱਚੋਂ 99.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਨਤੀਜੇ ਵਿੱਚ ਬੀਸੀਐੱਮ ਆਰੀਆ ਸਕੂਲ ਸ਼ਾਸ਼ਤਰੀ ਨਗਰ ਦੀ ਜੈਨਿਕਾ ਜੈਨ ਨੇ 99.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਸੇ ਸਕੂਲ ਦੀ ਅਸ਼ਨੂਰ ਕੌਰ, ਮਹਿਰੀਨ ਬੈਂਸ ਅਤੇ ਨਵਧਾ ਕੁਕਰੇਜਾ ਨੇ ਸਾਂਝੇ ਤੌਰ ’ਤੇ 99.4 ਫ਼ੀਸਦੀ ਜਦਕਿ ਅਧਵਿਕ ਮੌਂਗਾ ਨੇ 99 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੇ 134 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱੱਧ ਅੰਕ ਹਾਸਲ ਕੀਤੇ ਹਨ। ਡੀਏਵੀ ਪਬਲਿਕ ਸਕੂਲ ਪੱਖੋਵਾਲ ਰੋਡ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਸਕੂਲ ਦੇ 339 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 128 ਵਿਦਿਆਰਥੀਆਂ ਨੇ 90 ਫ਼ੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਦੇ ਵਿਦਿਆਰਥੀ ਕਵਿਸ਼ ਜਿੰਦਲ ਨੇ 99.4 ਫ਼ੀਸਦੀ, ਧਨਿਕ ਗੁਪਤਾ ਨੇ 99.2 ਫ਼ੀਸਦੀ ਨਾਲ ਕ੍ਰਮਵਾਰ ਸਕੂਲ ਵਿੱਚ ਪਹਿਲਾਂ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਅਗਮ ਮਹਾਜਨ ਅਤੇ ਅਲਮਾਸ ਆਲਮ ਨੇ ਸਾਂਝੇ ਤੌਰ ’ਤੇ 99 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਦੀ ਗੁਰਸਿਮਰਨਪ੍ਰੀਤ ਕੌਰ ਨੇ 99.2 ਫ਼ੀਸਦੀ, ਸੁਪ੍ਰੀਤ ਕੌਰ ਨੇ 96.4 ਫ਼ੀਸਦੀ, ਜਸਕਰਨ ਸਿੰਘ ਨੇ 96.4 ਫ਼ੀਸਦੀ, ਸਮਰੀਤ ਕੌਰ ਨੇ 96 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੇ 30 ਵਿਦਿਆਰਥੀਆਂ ਨੇ 90 ਜਾਂ ਇਸ ਤੋਂ ਵੱਧ ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਸਪਰਿੰਗ ਡੇਲ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਸਕੂਲ ਦੇ ਸਾਰਾਂਸ਼ ਮਿਸ਼ਰਾ ਨੇ 96.2 ਫ਼ੀਸਦੀ, ਮਨਜੋਤ ਸਿੰਘ ਨੇ 95.8 ਫ਼ੀਸਦੀ ਅਤੇ ਵੰਸ਼ਿਕਾ ਅਗਰਵਾਲ ਨੇ 94.6 ਫ਼ੀਸਦੀ ਅੰਕਾਂ ਨਾਲ ਸਕੂਲ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇੰਨਾਂ ਤੋਂ ਇਲਾਵਾ ਅਭੇ ਸ਼ੁਕਲਾ ਨੇ 94 ਫ਼ੀਸਦੀ, ਇਸ਼ਰਤ ਚੰਨਾ ਨੇ 91.8, ਸਵਰੀਤ ਸਿਨਹਾ ਨੇ 91.2, ਮਨਰੀਤ ਕੌਰ ਨੇ 91.2, ਕੀਰਤੀ ਨੇ 90.8 ਜਦਕਿ ਸ਼ੁਭਮ ਸਿਨਹਾ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਅਕਾਦਮਿਕ ਸਲਾਹਕਾਰ ਸੰਦੀਪ ਰੇਖੀ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰ. ਅਨਿਲ ਕੁਮਾਰ ਸ਼ਰਮਾ ਨੇ ਬੱਚਿਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।