ਘੱਗਰ ਵਿੱਚ ਪਾਣੀ ਦਾ ਪੱਧਰ ਘਟਿਆ
ਪੱਤਰ ਪ੍ਰੇਰਕ ਰਤੀਆ, 5 ਜੁਲਾਈ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਸੁਰੇਂਦਰ ਕੁਮਾਰ, ਵਿਰੇਂਦਰ, ਜੀਵਨ ਰਾਮ, ਅਸ਼ੋਕ, ਲਾਲ ਚੰਦ, ਮਿਲਖਰਾਜ, ਦੀਪਕ, ਸੰਦੀਪ, ਲਖਵਿੰਦਰ ਸਿੰਘ, ਰਾਜ ਸਿੰਘ ਆਦਿ ਨੇ ਦੱਸਿਆ ਕਿ ਹਿਮਾਚਲ, ਪੰਜਾਬ...
Advertisement
ਪੱਤਰ ਪ੍ਰੇਰਕ
ਰਤੀਆ, 5 ਜੁਲਾਈ
Advertisement
ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਸੁਰੇਂਦਰ ਕੁਮਾਰ, ਵਿਰੇਂਦਰ, ਜੀਵਨ ਰਾਮ, ਅਸ਼ੋਕ, ਲਾਲ ਚੰਦ, ਮਿਲਖਰਾਜ, ਦੀਪਕ, ਸੰਦੀਪ, ਲਖਵਿੰਦਰ ਸਿੰਘ, ਰਾਜ ਸਿੰਘ ਆਦਿ ਨੇ ਦੱਸਿਆ ਕਿ ਹਿਮਾਚਲ, ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਪਿਛਲੇ ਪੰਜ ਦਿਨਾਂ ਤੋਂ ਇਲਾਕੇ ਵਿੱਚੋਂ ਲੰਘਦੀ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸੀ। ਭਾਵੇਂ ਨਦੀ ਵਿੱਚ ਪਾਣੀ ਘੱਟ ਸੀ, ਪਰ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਸੀ। ਸ਼ੁੱਕਰਵਾਰ ਨੂੰ ਨਦੀ ਦੇ ਪੁਲ ’ਤੇ ਪਾਣੀ ਦੇ ਪੱਧਰ ਵਿੱਚ ਥੋੜ੍ਹੀ ਜਿਹੀ ਕਮੀ ਦਰਜ ਕੀਤੀ ਗਈ। ਨਦੀ ਦੇ ਪਾਣੀ ਦੇ ਪੱਧਰ ਵਿੱਚ ਕਮੀ ਆਉਣ ਕਾਰਨ ਲੋਕਾਂ ਨੂੰ ਰਾਹਤ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਰਿਆ ਵਿੱਚ ਹੜ੍ਹ ਨਹੀਂ ਆਉਂਦਾ ਤਾਂ ਇਸ ਵੇਲੇ ਵਗਦਾ ਪਾਣੀ ਫ਼ਸਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
Advertisement
×