ਪਾਈਪ ਚੋਰੀ ਕਰਨ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ ਫਰੀਦਾਬਾਦ, 10 ਜੁਲਾਈ ਕ੍ਰਾਈਮ ਬ੍ਰਾਂਚ ਐੱਨਆਈਟੀ ਦੀ ਟੀਮ ਨੇ ਫਰੀਦਾਬਾਦ ਨਗਰ ਨਿਗਮ ਤੋਂ ਪਾਈਪ ਚੋਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਪਰਾਧ ਵਿੱਚ ਵਰਤੇ ਗਏ 40 ਪਾਈਪ ਅਤੇ ਆਈਸ਼ਰ ਕੈਂਟਰ ਵਾਹਨ ਬਰਾਮਦ ਕੀਤੇ ਹਨ।...
Advertisement
ਪੱਤਰ ਪ੍ਰੇਰਕ
ਫਰੀਦਾਬਾਦ, 10 ਜੁਲਾਈ
Advertisement
ਕ੍ਰਾਈਮ ਬ੍ਰਾਂਚ ਐੱਨਆਈਟੀ ਦੀ ਟੀਮ ਨੇ ਫਰੀਦਾਬਾਦ ਨਗਰ ਨਿਗਮ ਤੋਂ ਪਾਈਪ ਚੋਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਅਪਰਾਧ ਵਿੱਚ ਵਰਤੇ ਗਏ 40 ਪਾਈਪ ਅਤੇ ਆਈਸ਼ਰ ਕੈਂਟਰ ਵਾਹਨ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਨਿਕ ਕਲੋਨੀ ਤੋਂ ਫਰੀਦਾਬਾਦ ਨਗਰ ਨਿਗਮ ਦੀਆਂ 583 ਪਾਈਪਾਂ ਚੋਰੀ ਹੋਈਆਂ ਸਨ, ਜਿਸ ਸਬੰਧੀ ਐੱਸਜੀਐੱਮ ਨਗਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕ੍ਰਾਈਮ ਬ੍ਰਾਂਚ ਐੱਨਆਈਟੀ ਦੀ ਟੀਮ ਨੇ ਕਾਰਵਾਈ ਕਰਦਿਆਂ ਪਿੰਡ ਧੌਜ ਫਰੀਦਾਬਾਦ ਵਾਸੀ ਸਾਕਿਰ (32) ਅਤੇ ਜਲਾਲਪੁਰ ਪਲਵਲ ਵਾਸੀ ਸਾਹੂਨ (35) ਨੂੰ ਅਨੰਗਪੁਰ ਪਿੰਡ ਨੇੜਿਉਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਦੋਸਤ ਹਨ ਅਤੇ 5 ਤੇ 6 ਜੁਲਾਈ ਨੂੰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੇ ਪਾਈਪਾਂ ਚੋਰੀ ਕਰ ਲਈਆਂ ਸਨ। ਮੁਲਜ਼ਮਾਂ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
Advertisement
×