ਡਿਊਟੀ ’ਚ ਕੁਤਾਹੀ ਦੇ ਦੋਸ਼ ਹੇਠ ਟ੍ਰੈਫਿਕ ਪੁਲੀਸ ਦੇ ਇੰਸਪੈਕਟਰ ਦਾ ਤਬਾਦਲਾ
ਪੱਤਰ ਪ੍ਰੇਰਕ ਨਵੀਂ ਦਿੱਲੀ, 11 ਜੁਲਾਈ ਮਾਡਲ ਟਾਊਨ ਸਰਕਲ ਵਿੱਚ ਤਾਇਨਾਤ ਦਿੱਲੀ ਟ੍ਰੈਫਿਕ ਪੁਲੀਸ ਦੇ ਇੱਕ ਇੰਸਪੈਕਟਰ ਨੂੰ ਰੋਹਿਣੀ ਸਰਕਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਕਾਰਵਾਈ ਬੁੱਧਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮੁਕਰਬਾ ਚੌਕ ਅਤੇ ਆਜ਼ਾਦਪੁਰ ਦੇ ਵਿਚਕਾਰਲੇ ਹਿੱਸੇ ‘ਤੇ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
Advertisement
ਮਾਡਲ ਟਾਊਨ ਸਰਕਲ ਵਿੱਚ ਤਾਇਨਾਤ ਦਿੱਲੀ ਟ੍ਰੈਫਿਕ ਪੁਲੀਸ ਦੇ ਇੱਕ ਇੰਸਪੈਕਟਰ ਨੂੰ ਰੋਹਿਣੀ ਸਰਕਲ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਕਾਰਵਾਈ ਬੁੱਧਵਾਰ ਨੂੰ ਉੱਤਰ-ਪੱਛਮੀ ਦਿੱਲੀ ਦੇ ਮੁਕਰਬਾ ਚੌਕ ਅਤੇ ਆਜ਼ਾਦਪੁਰ ਦੇ ਵਿਚਕਾਰਲੇ ਹਿੱਸੇ ‘ਤੇ ਮੌਨਸੂਨ ਦੀ ਬਾਰਿਸ਼ ਅਤੇ ਪਾਣੀ ਭਰਨ ਕਾਰਨ ਪੈਦਾ ਹੋਏ ਟ੍ਰੈਫਿਕ ਜਾਮ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਕਾਰਨ ਕੀਤੀ ਗਈ ਹੈ। ਵਿਸ਼ੇਸ਼ ਪੁਲੀਸ ਕਮਿਸ਼ਨਰ ਟ੍ਰੈਫਿਕ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ 9 ਜੁਲਾਈ ਨੂੰ ਮੁਕਰਬਾ ਚੌਕ ਅਤੇ ਆਜ਼ਾਦਪੁਰ ਵਿੱਚ ਭਾਰੀ ਟ੍ਰੈਫਿਕ ਜਾਮ ਸੀ, ਜੋ 4 ਤੋਂ 5 ਘੰਟੇ ਤੱਕ ਚੱਲਿਆ। ਮੌਨਸੂਨ ਦੀ ਤਿਆਰੀ ਅਤੇ ਪਾਣੀ ਭਰਨ ਸਬੰਧੀ ਜਾਰੀ ਕੀਤੀਆਂ ਗਈਆਂ ਪਹਿਲਾਂ ਦੀਆਂ ਹਦਾਇਤਾਂ ਅਤੇ ਮੀਟਿੰਗ ਦੇ ਮਿੰਟ ਦੇ ਬਾਵਜੂਦ ਹਦਾਇਤਾਂ ਜ਼ਮੀਨੀ ਪੱਧਰ ‘ਤੇ ਲਾਗੂ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਟ੍ਰੈਫਿਕ ਇੰਸਪੈਕਟਰ ਸਮੇਤ ਸਟਾਫ਼ ਸਭ ਤੋਂ ਅਹਿਮ ਥਾਵਾਂ ’ਤੇ ਉਪਲਬਧ ਨਹੀਂ ਸੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਈ।
Advertisement
×