ਪੱਤਰ ਪ੍ਰੇਰਕ
ਫਰੀਦਾਬਾਦ, 7 ਸਤੰਬਰ
ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਅਤੇ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਚਾਰ ਏਅਰ ਕੰਡੀਸ਼ਨਡ ਬੱਸਾਂ ਨੂੰ ਹਰੀ ਝੰਡੀ ਦਿਖਾਨ ਰਵਾਨਾ ਕੀਤਾ। ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਸਤੇ ਕਿਰਾਏ ’ਤੇ ਏਅਰ ਕੰਡੀਸ਼ਨਡ ਬੱਸਾਂ ਦੀ ਸਹੂਲਤ ਦਿੱਤੀ ਗਈ ਹੈ। ਮੂਲਚੰਦ ਸ਼ਰਮਾ ਨੇ ਕਿਹਾ ਕਿ ਬੱਲਬਗੜ੍ਹ ਤੋਂ ਵੱਖ-ਵੱਖ ਰਾਜਾਂ ਅਤੇ ਵੱਖ-ਵੱਖ ਜ਼ਿਲ੍ਹਿਆਂ ਲਈ ਏਸੀ ਬੱਸ ਸੇਵਾ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਬੱਲਭਗੜ੍ਹ ਤੋਂ ਚੰਡੀਗੜ੍ਹ ਜਾਣ ਲਈ ਏਅਰ ਕੰਡੀਸ਼ਨਡ ਬੱਸ ਦਾ ਕਿਰਾਇਆ ਲਗਭਗ 472 ਰੁਪਏ ਹੋਵੇਗਾ ਤੇ ਜੈਪੁਰ ਜਾਣ ਲਈ ਏਅਰ ਕੰਡੀਸ਼ਨਡ ਬੱਸ ’ਚ ਲਗਪਗ 465 ਰੁਪਏ ਦੇਣੇ ਪੈਣਗੇ। ਜਦੋਂ ਕਿ ਚੰਡੀਗੜ੍ਹ ਜਾਣ ਵਾਲੀ ਇੱਕ ਆਮ ਬੱਸ ਦਾ ਕਿਰਾਇਆ 345 ਰੁਪਏ ਹੈ।