ਅਧਿਆਪਕ ਦੀ ਲਾਸ਼ ਮਿਲੀ
ਸਤਪਾਲ ਰਾਮਗੜ੍ਹੀਆ ਪਿਹੋਵਾ, 13 ਜੁਲਾਈ ਇੱਥੇ ਅੰਮ੍ਰਿਤਸਰੀ ਫਾਰਮ ਵਿੱਚ ਕਿਰਾਏ ਦੇ ਮਕਾਨ ਵਿੱਚੋਂ ਇੱਕ ਅਧਿਆਪਕ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਅਸ਼ਰਫ (45) ਵਜੋਂ ਹੋਈ ਹੈ। ਉਹ ਕੈਥਲ ਦੇ ਜੰਡੋਲਾ ਪਿੰਡ ਦੇ ਪ੍ਰਾਇਮਰੀ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਅਸ਼ਰਫ...
Advertisement
ਸਤਪਾਲ ਰਾਮਗੜ੍ਹੀਆ
ਪਿਹੋਵਾ, 13 ਜੁਲਾਈ
Advertisement
ਇੱਥੇ ਅੰਮ੍ਰਿਤਸਰੀ ਫਾਰਮ ਵਿੱਚ ਕਿਰਾਏ ਦੇ ਮਕਾਨ ਵਿੱਚੋਂ ਇੱਕ ਅਧਿਆਪਕ ਦੀ ਲਾਸ਼ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਅਸ਼ਰਫ (45) ਵਜੋਂ ਹੋਈ ਹੈ। ਉਹ ਕੈਥਲ ਦੇ ਜੰਡੋਲਾ ਪਿੰਡ ਦੇ ਪ੍ਰਾਇਮਰੀ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ। ਅਸ਼ਰਫ ਆਪਣੇ ਪਰਿਵਾਰ ਨਾਲ ਪਿਹੋਵਾ ਦੇ ਅੰਮ੍ਰਿਤਸਰੀ ਫਾਰਮ ਵਿੱਚ ਕਿਰਾਏ ਦੇ ਮਕਾਨ ਵਿੱਚ 3 ਸਾਲਾਂ ਤੋਂ ਰਹਿ ਰਿਹਾ ਸੀ। ਉਸ ਦਾ ਘਰ ਬੰਦ ਸੀ।
ਕੱਲ੍ਹ ਰਾਤ ਉਸ ਦੀ ਪਤਨੀ ਨੇ ਆਪਣੇ ਗੁਆਂਢੀ ਨੂੰ ਫੋਨ ਕੀਤਾ ਅਤੇ ਸਥਿਤੀ ਜਾਨਣ ਲਈ ਕਿਹਾ। ਜੂਨ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪੂਰਾ ਪਰਿਵਾਰ ਘਰ ਬੰਦ ਕਰਕੇ ਆਪਣੇ ਪਿੰਡ ਚਲਾ ਗਿਆ ਸੀ। ਛੁੱਟੀਆਂ ਖਤਮ ਹੋਣ ਤੋਂ ਬਾਅਦ ਅਸ਼ਰਫ ਡਿਊਟੀ ਕਾਰਨ ਵਾਪਸ ਪਿਹੋਵਾ ਆਇਆ, ਪਰ ਉਸ ਦਾ ਪਰਿਵਾਰ ਵਾਪਸ ਨਹੀਂ ਆਇਆ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ।
Advertisement
×