ਗੋਲੀਆਂ ਚੱਲਣ ਕਾਰਨ ਨਾਬਾਲਗ ਜ਼ਖ਼ਮੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੁਲਾਈ
ਇੱੱਥੇ ਬੀਤੀ ਰਾਤ ਆਜ਼ਾਦਪੁਰ ਵਿੱਚ ਦੋ ਵਿਅਕਤੀਆਂ ਵੱਲੋਂ ਉਸ ਦੀ ਮਾਂ ਨਾਲ ਬਾਹਰ ਜਾਣ ‘ਤੇ ਇੱਕ ਲੜਕੇ ‘ਤੇ ਗੋਲੀਆਂ ਚਲਾਉਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲੀਸ ਅਨੁਸਾਰ ਹਮਲਾਵਰ ਅਜੇ ਫਰਾਰ ਹਨ ਅਤੇ ਇਸ ਗੋਲੀਬਾਰੀ ਪਿੱਛੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲੀਸ ਨੇ ਕਿਹਾ ਕਿ ਜਹਾਂਗੀਰਪੁਰੀ ਦੇ 17 ਸਾਲਾ ਲੜਕੇ ਨੂੰ ਦੋ ਗੋਲੀਆਂ ਲੱਗੀਆਂ ਸਨ, ਜਿਸ ਨੂੰ ਸਿਵਲ ਲਾਈਨਜ਼ ਖੇਤਰ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਲੜਕੇ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਗੋਲੀਆਂ ਉਦੋਂ ਚਲਾਈਆਂ ਜਦੋਂ ਉਹ ਆਪਣੇ ਪੁੱਤਰ ਅਤੇ ਦੋ ਹੋਰਾਂ ਨਾਲ ਆਜ਼ਾਦਪੁਰ ਵਿੱਚ ਐੱਮਸੀਡੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਫੁੱਟ ਓਵਰਬ੍ਰਿਜ ਦੇ ਨੇੜੇ ਫੁੱਟਪਾਥ ’ਤੇ ਖੜ੍ਹੀ ਸੀ। ਉਸ ਨੇ ਕਿਹਾ ਕਿ ਤਿੰਨ ਹਥਿਆਰਬੰਦ ਆਦਮੀ ਲੱਡੂ, ਸ਼ਮਸ਼ੇਰ ਅਤੇ ਸ਼ਾਨੂ ਉਨ੍ਹਾਂ ਕੋਲ ਪਹੁੰਚੇ ਅਤੇ ਨੇੜਿਓਂ ਗੋਲੀਆਂ ਚਲਾਈਆਂ। ਸਬੂਤ ਇਕੱਠੇ ਕਰਨ ਲਈ ਪੁਲੀਸ ਅਪਰਾਧ ਟੀਮ ਅਤੇ ਫੋਰੈਂਸਿਕ ਮਾਹਿਰਾਂ ਨੂੰ ਅਪਰਾਧ ਵਾਲੀ ਥਾਂ ’ਤੇ ਬੁਲਾਇਆ ਗਿਆ ਸੀ।