ਮੋਰਨੀ ਦੇ ਟਿੱਕਰਤਾਲ ’ਚ ਤੇਂਦੂਏ ਕਾਰਨ ਦਹਿਸ਼ਤ
(ਪੀਪੀ ਵਰਮਾ): ਇਥੋਂ ਦੇ ਪਹਾੜੀ ਇਲਾਕੇ ਮੋਰਨੀ ਵਿੱਚ ਤੇਂਦੂਏ ਦੇ ਵਧਦੇ ਹਮਲਿਆਂ ਨੇ ਪਿੰਡ ਵਾਸੀਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਇਹ ਤੇਂਦੂਏ ਰੋਜ਼ਾਨਾ ਕਿਸੇ ਨਾ ਕਿਸੇ ਜਾਨਵਰ ਦਾ ਸ਼ਿਕਾਰ ਕਰ ਰਹੇ ਹਨ। ਬੀਤੀ ਰਾਤ ਟਿੱਕਰਤਾਲ ਦੇ ਪਿੰਡ ਮਸਯੂਨ ਵਿੱਚ...
Advertisement
(ਪੀਪੀ ਵਰਮਾ): ਇਥੋਂ ਦੇ ਪਹਾੜੀ ਇਲਾਕੇ ਮੋਰਨੀ ਵਿੱਚ ਤੇਂਦੂਏ ਦੇ ਵਧਦੇ ਹਮਲਿਆਂ ਨੇ ਪਿੰਡ ਵਾਸੀਆਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਇਹ ਤੇਂਦੂਏ ਰੋਜ਼ਾਨਾ ਕਿਸੇ ਨਾ ਕਿਸੇ ਜਾਨਵਰ ਦਾ ਸ਼ਿਕਾਰ ਕਰ ਰਹੇ ਹਨ। ਬੀਤੀ ਰਾਤ ਟਿੱਕਰਤਾਲ ਦੇ ਪਿੰਡ ਮਸਯੂਨ ਵਿੱਚ ਤੇਂਦੂਏ ਨੇ ਪਰਿਵਾਰ ਦੀਆਂ ਤਿੰਨ ਬੱਕਰੀਆਂ ਨੂੰ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਟਿੱਕਰਤਾਲ ਇਲਾਕੇ ਵਿੱਚ ਤਿੰਨ ਤੋਂ ਚਾਰ ਤੇਂਦੂਏ ਸਰਗਰਮ ਹਨ, ਜੋ ਪਾਲਤੂ ਜਾਨਵਰਾਂ ’ਤੇ ਹਮਲਾ ਕਰ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਵਾਰ ਜੰਗਲਾਂ ਵਿੱਚ ਘਾਹ ਲੈਣ ਗਏ ਲੋਕਾਂ ਨੇ ਇਹ ਤੇਂਦੂਏ ਦੇਖੇ ਹਨ। ਇਸ ਕਾਰਨ ਪਿੰਡ ਵਾਸੀਆਂ ਵਿਚ ਸਹਿਮ ਹੈ। ਲੋਕ ਇਹ ਖਦਸ਼ਾ ਵੀ ਪ੍ਰਗਟਾ ਰਹੇ ਹਨ ਕਿ ਇਹ ਤੇਂਦੂਏ ਆਦਮਖੋਰ ਨਾ ਬਣ ਜਾਣ। ਇਸ ਵੇਲੇ ਹਾਲਤ ਅਜਿਹੀ ਬਣ ਗਈ ਹੈ ਕਿ ਲੋਕ ਜੰਗਲ ਵੱਲ ਜਾਣ ਤੋਂ ਵੀ ਡਰਦੇ ਹਨ।
Advertisement
Advertisement
×