ਸ਼ੇਅਰ ਬਾਜ਼ਾਰ ਵਿੱਚ ਵਪਾਰ ਦੇ ਨਾਮ ’ਤੇ 58.56 ਲੱਖ ਦੀ ਧੋਖਾਧੜੀ
ਪੱਤਰ ਪ੍ਰੇਰਕ ਫਰੀਦਾਬਾਦ, 23 ਜੂਨ ਸਾਈਬਰ ਥਾਣਾ ਸੈਂਟਰਲ ਟੀਮ ਨੇ ਪਿੰਡ ਗਵਾਲਨਾਡਾ ਜ਼ਿਲ੍ਹਾ ਬਲੋਤਰਾ ਰਾਜਸਥਾਨ ਤੋਂ ਦਿਨੇਸ਼ (23) ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਥਾਣਾ ਸੈਂਟਰਲ ਦੇ ਸੈਕਟਰ-16 ਵਿੱਚ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ...
Advertisement
ਪੱਤਰ ਪ੍ਰੇਰਕ
ਫਰੀਦਾਬਾਦ, 23 ਜੂਨ
Advertisement
ਸਾਈਬਰ ਥਾਣਾ ਸੈਂਟਰਲ ਟੀਮ ਨੇ ਪਿੰਡ ਗਵਾਲਨਾਡਾ ਜ਼ਿਲ੍ਹਾ ਬਲੋਤਰਾ ਰਾਜਸਥਾਨ ਤੋਂ ਦਿਨੇਸ਼ (23) ਨੂੰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸਾਈਬਰ ਥਾਣਾ ਸੈਂਟਰਲ ਦੇ ਸੈਕਟਰ-16 ਵਿੱਚ ਰਹਿਣ ਵਾਲੇ ਵਿਅਕਤੀ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਉਸ ਨੂੰ ਫੋਨ ’ਤੇ ਦੱਸਿਆ ਗਿਆ ਕਿ ਕੰਪਨੀ ਸ਼ੇਅਰ ਬਾਜ਼ਾਰ ਵਿੱਚ ਵਪਾਰ ਕਰਦੀ ਹੈ ਅਤੇ ਉਸ ਨੂੰ ਚੰਗੇ ਮੁਨਾਫ਼ੇ ਦਾ ਲਾਲਚ ਦਿੱਤਾ। ਮਗਰੋਂ ਉਸ ਨੂੰ ਵਟਸਐਪ ਗਰੁੱਪ ਵਿੱਚ ਸ਼ਾਮਲ ਕਰਵਾਇਆ। ਫੇਰ ਐਪ ਰਾਹੀਂ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਦੇ ਖਾਤਿਆਂ ਵਿੱਚ ਵੱਖ-ਵੱਖ ਲੈਣ-ਦੇਣ ਰਾਹੀਂ 58,56,000/- ਰੁਪਏ ਜਮ੍ਹਾਂ ਕਰਵਾਏ। ਪੈਸੇ ਕਢਵਾਉਣ ’ਤੇ ਉਸ ਨੂੰ ਟੈਕਸ ਵਜੋਂ 31 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ। ਉਸ ਦੇ ਖਾਤੇ ਵਿੱਚ 5 ਲੱਖ ਰੁਪਏ ਦੀ ਧੋਖਾਧੜੀ ਦੀ ਰਕਮ ਆਈ ਸੀ। ਪੁਲੀਸ ਨੇ ਮੁਲਜ਼ਮ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ‘ਤੇ ਲੈ ਲਿਆ ਹੈ।
Advertisement
×