ਸੇਵਾਮੁਕਤ ਮੁਲਾਜ਼ਮਾਂ ਦੀ ਭਰਤੀ ਦੀ ਥਾਂ ਨਵੀਂ ਪੱਕੀ ਭਰਤੀ ਦੀ ਮੰਗ
ਪੱਤਰ ਪ੍ਰੇਰਕ ਨਵੀਂ ਦਿੱਲੀ, 23 ਜੂਨ ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਆਈਟੀਯੂ) ਨੇ ਰੇਲਵੇ ਬੋਰਡ ਦੇ ਹਾਲ ਹੀ ਦੇ ਨਿਰਦੇਸ਼ਾਂ ਦਾ ਵਿਰੋਧ ਕੀਤਾ ਹੈ, ਜਿਸ ਵਿੱਚ ਗੈਰ-ਗਜ਼ਟਿਡ ਅਸਾਮੀਆਂ ਨੂੰ ਭਰਨ ਲਈ ਠੇਕੇ ਦੇ ਆਧਾਰ ’ਤੇ ਸੇਵਾਮੁਕਤ ਰੇਲਵੇ ਸਟਾਫ਼ ਨੂੰ ਦੁਬਾਰਾ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਜੂਨ
Advertisement
ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਆਈਟੀਯੂ) ਨੇ ਰੇਲਵੇ ਬੋਰਡ ਦੇ ਹਾਲ ਹੀ ਦੇ ਨਿਰਦੇਸ਼ਾਂ ਦਾ ਵਿਰੋਧ ਕੀਤਾ ਹੈ, ਜਿਸ ਵਿੱਚ ਗੈਰ-ਗਜ਼ਟਿਡ ਅਸਾਮੀਆਂ ਨੂੰ ਭਰਨ ਲਈ ਠੇਕੇ ਦੇ ਆਧਾਰ ’ਤੇ ਸੇਵਾਮੁਕਤ ਰੇਲਵੇ ਸਟਾਫ਼ ਨੂੰ ਦੁਬਾਰਾ ਭਰਤੀ ਕਰਨ ਬਾਰੇ ਕਿਹਾ ਗਿਆ ਹੈ। ਸੀਆਈਟੀਯੂ ਨੇ ਭਾਰਤੀ ਰੇਲਵੇ ਵਿੱਚ ਖਾਲੀ ਅਸਾਮੀਆਂ ’ਤੇ ਸੇਵਾਮੁਕਤ ਕਾਮਿਆਂ ਦੀ ਥਾਂ ਨਵੀਂ ਪੱਕੀ ਭਰਤੀ ਕਰਨ ਦੀ ਮੰਗ ਕੀਤੀ ਹੈ। ਰੇਲਵੇ ਬੋਰਡ ਦੇ 20 ਜੂਨ ਦੇ ਪੱਤਰ ਅਨੁਸਾਰ-ਅਕਤੂਬਰ ਅਤੇ ਦਸੰਬਰ 2024 ਵਿੱਚ ਪਹਿਲਾਂ ਦੇ ਐਲਾਨਾਂ ਤੋਂ ਬਾਅਦ ਸੇਵਾਮੁਕਤ ਕਰਮਚਾਰੀਆਂ ਨੂੰ ਵਾਲੰਟੀਅਰਾਂ ਵਜੋਂ ਦੁਬਾਰਾ ਨਿਯੁਕਤ ਕੀਤਾ ਜਾ ਸਕਦਾ ਹੈ। ਸੀਆਈਟੀਯੂ ਦੇ ਜਨਰਲ ਸਕੱਤਰ ਤਪਨ ਸੇਨ ਨੇ ਇਸ ਹੁਕਮ ਦੀ ਆਲੋਚਨਾ ਕਰਦੇ ਹੋਏ ਨੌਜਵਾਨਾਂ ਨੂੰ ਭਰਤੀ ਕਰਨ ਦੀ ਮੰਗ ਕੀਤੀ ਹੈ। ਟਰੇਡ ਯੂਨੀਅਨ ਨੇ ਅਜਿਹੇ ਫੈਸਲਿਆਂ ਦੇ ਲੰਬੇ ਸਮੇਂ ਦੇ ਅਸਰ ਪਾਉਣ ਬਾਰੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਹਨ।
Advertisement
×