ਜਮਾਤ ਦਸਵੀਂ: ਤਨਿਸ਼ ਡੀਏਵੀ ਸਕੂਲ ਵਿੱਚੋਂ ਅੱਵਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਮਈ
ਡੀਏਵੀ ਸੈਨਟੇਰੀ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫ਼ੀਸਦ ਰਿਹਾ। ਸਕੂਲ ਦੇ 71 ਬੱਚਿਆਂ ਨੇ ਪ੍ਰੀਖਿਆ ਦਿੱਤੀ ਸੀ। ਇਸ ਵਿੱਚ ਤਨਿਸ਼ ਨੇ 94.8 ਫ਼ੀਸਦ , ਹਰਸ਼ਿਤਾ ਨੇ 91.8, ਜਸਮੀਤ ਨੇ 91, ਜੈਸਮੀਨ ਨੇ 89.2, ਕਾਮਿਆ ਨੇ 88.6, ਸਾਇਨਾ ਨੇ 88.4, ਅਕਸ਼ਿਤਾ ਨੇ 88.2, ਤੇਜਸਵੀ ਨੇ 87.6,ਦੀਕਸ਼ਾ ਨੇ 87.4,ਅੰਮ੍ਰਿਤ ਨੇ 85.8, ਮਿਲਨ ਨੇ 85.4 ਫ਼ੀਸਦ ਅੰਕ ਪ੍ਰਾਪਤ ਕੀਤੇ।
ਹਿੰਦੀ ਵਿਚ ਤਨਿਸ਼ ਨੇ 96, ਅੰਗਰੇਜ਼ੀ ਵਿਚ ਜੈਸਮੀਨ ਨੇ 96, ਗਣਿਤ ਵਿੱਚ ਸਾਇਨਾ ਨੇ 92, ਸਾਇੰਸ ਵਿੱਚ ਜਸਮੀਤ ਨੇ 89, ਸੋਸ਼ਲ ਸਾਇੰਸ ਵਿੱਚ ਤਨਿਸ਼ ਨੇ 95, ਪੰਜਾਬੀ ਵਿੱਚ ਕਾਮਿਆ ਤੇ ਤਨਿਸ਼ ਨੇ 98 ਤੇ ਆਈਟੀ ਵਿੱਚ ਦੀਕਸ਼ਾ ਤੇ ਹਰਸ਼ਿਤਾ ਨੇ 98 ਅੰਕ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦਸਵੀਂ ਜਮਾਤ ਮਗਰੋਂ ਵਿਦਿਆਰਥੀ ਦਾ ਨਵਾਂ ਜੀਵਨ ਆਰੰਭ ਹੁੰਦਾ ਹੈ ਤੇ ਵਿਦਿਆਰਥੀ ਆਪਣਾ ਟੀਚਾ ਚੁਣਦਾ ਹੈ ਤੇ ਉਸ ਵਲੋਂ ਚੁਣਿਆ ਟੀਚਾ ਉਸ ਨੂੰ ਉਸ ਦੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ। ਉਨ੍ਹ ਕਿਹਾ ਕਿ ਜੇ ਮਾਪੇ ਸਾਡੇ ਨਾਲ ਹਨ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਸਿੱਖਿਆ ਤਿੰਨ ਬਿੰਦੂਆਂ ’ਤੇ ਕੇਂਦਰਿਤ ਹੁੰਦੀ ਹੈ, ਮਾਪੇ,ਅਧਿਆਪਕ ਤੇ ਵਿਦਿਆਰਥੀ। ਜੇ ਇਨ੍ਹਾਂ ਤਿੰਨਾ ਕੇਂਦਰਾਂ ਦਾ ਆਪਸੀ ਤਾਲਮੇਲ ਹੈ ਤਾਂ ਨਿਸ਼ਚਤ ਹੀ ਵਿਦਿਆਰਥੀ ਆਪਣੀ ਮੰਜ਼ਿਲ ’ਤੇ ਆਸਾਨੀ ਨਾਲ ਪਹੁੰਚਦਾ ਹੈ।
ਇਸ ਮੌਕੇ ਉਨਾਂ ਨੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਾਇਆ। ਇਸ ਮੌਕੇ ਅਧਿਆਪਕਾ ਜੋਤੀ ਖੁਰਾਣਾ, ਮੋਨਿਕਾ ਵਾਲੀਆ, ਭੰਵਰਪ੍ਰੀਤ, ਗੁਰਜੀਤ ਕੌਰ, ਜੋਤੀ ਅਨੰਦ, ਪੂਜਾ ਦੂਆ, ਸੀਮਾ ਕਪੂਰ, ਈਸ਼ਾ ਸ਼ਰਮਾ, ਰਾਧਿਕਾ, ਖੁਸ਼ਬੂ ਬੱਗਾ ਤੇ ਧਰਮਵੀਰ ਮੌਜੂਦ ਸਨ।