DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਮਕੌਰ ਸਾਹਿਬ ਮੋਰਚੇ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਿਆ

  ਸੰਜੀਵ ਬੱਬੀ ਚਮਕੌਰ ਸਾਹਿਬ, 4 ਮਈ ਇਥੋਂ ਨੇੜਲੇ ਪਿੰਡ ਧੌਲਰਾਂ ਤੇ ਬਸੀ ਗੁੱਜਰਾਂ ਦੀ ਜ਼ਮੀਨ ਵਿੱਚ ਪੇਪਰ ਮਿੱਲ ਲਗਾਏ ਜਾਣ ਦੇ ਵਿਰੁੱਧ ਸੰਘਰਸ਼ ਕਰ ਰਹੇ ਚਮਕੌਰ ਸਾਹਿਬ ਮੋਰਚੇ ਦਾ ਵਫ਼ਦ ਭਾਜਪਾ ਆਗੂ ਬੀਬੀ ਅਮਨਪ੍ਰੀਤ ਕੌਰ ਰਾਏ ਅਤੇ ਕਿਸਾਨ ਆਗੂ...
  • fb
  • twitter
  • whatsapp
  • whatsapp
Advertisement

ਸੰਜੀਵ ਬੱਬੀ

Advertisement

ਚਮਕੌਰ ਸਾਹਿਬ, 4 ਮਈ

ਇਥੋਂ ਨੇੜਲੇ ਪਿੰਡ ਧੌਲਰਾਂ ਤੇ ਬਸੀ ਗੁੱਜਰਾਂ ਦੀ ਜ਼ਮੀਨ ਵਿੱਚ ਪੇਪਰ ਮਿੱਲ ਲਗਾਏ ਜਾਣ ਦੇ ਵਿਰੁੱਧ ਸੰਘਰਸ਼ ਕਰ ਰਹੇ ਚਮਕੌਰ ਸਾਹਿਬ ਮੋਰਚੇ ਦਾ ਵਫ਼ਦ ਭਾਜਪਾ ਆਗੂ ਬੀਬੀ ਅਮਨਪ੍ਰੀਤ ਕੌਰ ਰਾਏ ਅਤੇ ਕਿਸਾਨ ਆਗੂ ਜੁਝਾਰ ਸਿੰਘ ਦੀ ਅਗਵਾਈ ਹੇਠ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲਿਆ। ਇਸ ਮੌਕੇ 'ਤੇ ਉਨ੍ਹਾਂ ਨੇ ਸ੍ਰੀ ਸੈਣੀ ਨੂੰ ਦੱਸਿਆ ਕਿ ਹਲਕਾ ਚਮਕੌਰ ਸਾਹਿਬ ਦੇ ਪਿੰਡ ਧੌਲਰਾਂ ਅਤੇ ਬਸੀ ਗੁਜਰਾਂ ਦੀ ਜ਼ਮੀਨ ਵਿੱਚ ਲਗਾਈ ਜਾ ਰਹੀ ਪੇਪਰ ਮਿਲ ਦਾ ਇਲਾਕਾ ਵਾਸੀਆਂ ਵੱਲੋਂ ਇਸ ਲਈ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਪਾਣੀ ਦੂਸ਼ਿਤ ਹੋਵੇਗਾ ਜਿਸ ਨਾਲ ਇਲਾਕਾ ਵਾਸੀਆਂ ਨੂੰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਣ ਦਾ ਡਰ ਸਤਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਹ ਫੈਕਟਰੀਆਂ ਧਰਤੀ ਦੇ ਕੁਦਰਤੀ ਜਲ ਸਰੋਤਾਂ ਨੂੰ ਬਹੁਤ ਜ਼ਿਆਦਾ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਕਾਰਨ ਕੈਂਸਰ ਅਤੇ ਕਈ ਤਰ੍ਹਾਂ ਦੀਆਂ ਹੋਰ ਖ਼ਤਰਨਾਕ ਬਿਮਾਰੀਆਂ ਉੱਭਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੀਆਂ ਫੈਕਟਰੀਆਂ ਹਰਿਆਣਾ ਵਿੱਚ ਸਥਿਤ ਹਨ, ਉਨ੍ਹਾਂ ਨਾਲ ਪਵਿੱਤਰ ਨਦੀਆਂ ਮਾਰਕੰਡਾ ਅਤੇ ਘੱਗਰ ਆਦਿ ਪ੍ਰਦੂਸ਼ਿਤ ਹੋ ਰਹੀਆਂ ਹਨ। ਚਮਕੌਰ ਸਾਹਿਬ ਮੋਰਚੇ ਦੇ ਵਫ਼ਦ ਨੇ ਮੁੱਖ ਮੰਤਰੀ ਨੂੰ ਧਰਤੀ, ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਉਦਯੋਗਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਕਟਰੀਆਂ ਦੁਆਰਾ ਫੈਲਾਇਆ ਜਾਣ ਵਾਲਾ ਪ੍ਰਦੂਸ਼ਣ ਮਨੁੱਖਾਂ ਅਤੇ ਜਾਨਵਰਾਂ ਲਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ 'ਤੇ ਸਥਿਤ ਅਜਿਹੀਆਂ ਫੈਕਟਰੀਆਂ ਆਪਣਾ ਠੋਸ ਅਤੇ ਤਰਲ ਰਹਿੰਦ-ਖੂੰਹਦ ਮਾਰਕੰਡਾ ਨਦੀ ਦੇ ਕੰਢਿਆਂ ਵਿੱਚ ਅਤੇ ਅੰਦਰ ਸੁੱਟਦੀਆਂ ਹਨ। ਉਨ੍ਹਾਂ ਇਸ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਹਲਕਾ ਚਮਕੌਰ ਸਾਹਿਬ ਵਿੱਚ ਲੱਗ ਰਹੀ ਫੈਕਟਰੀ ਨੂੰ ਰੋਕਣ ਦੀ ਅਪੀਲ ਕੀਤੀ। ਇਸ ਵਫ਼ਦ ਵਿੱਚ ਸ਼ਾਮਲ ਜ਼ਿਲ੍ਹਾ ਰੂਪਨਗਰ ਤੋਂ ਭਾਜਪਾ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਕੌਰ ਰਾਏ ਅਤੇ ਵਫ਼ਦ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੋਂ ਉਮੀਦ ਜਤਾਈ ਹੈ ਕਿ ਉਹ ਉਕਤ ਫੈਕਟਰੀ ਨੂੰ ਰੁਕਵਾਉਣ ਲਈ ਪੂਰੇ ਯਤਨ ਕਰਨਗੇ। ਇਸ ਮੌਕੇ ਮੋਰਚੇ ਦੇ ਵਫਦ ਵਿੱਚ ਕਰਨਵੀਰ ਸਿੰਘ ਢੀਂਡਸਾ, ਲਖਵੀਰ ਸਿੰਘ, ਜਸਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Advertisement
×