ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 14 ਸਤੰਬਰ
ਆਰੀਆ ਗਰਲਜ਼ ਕਾਲਜ ਵਿੱਚ ਵਿਦਿਆਰਥਣਾਂ ਦੇ ਦੰਦਾਂ ਦਾ ਚੈਕਅੱਪ ਕੈਂਪ ਲਾਇਆ ਗਿਆ। ਇਸ ਵਿੱਚ ਸਰਕਾਰੀ ਹਸਪਤਾਲ ਦੇ ਵਧੀਕ ਐੱਸਐੱਮਓ ਡਾ. ਕੁਲਦੀਪ ਰਾਜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਮਾਂ ਸਰਸਵਤੀ ਦੇ ਸਾਹਮਣੇ ਦੀਪ ਪ੍ਰਜਵਿਲਤ ਕਰ ਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮਹਿਮਾਨ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਤੇ ਮਸੂੜਿਆਂ ਲਈ ਓਰਲ ਹਾਈਜੀਨ ਬਹੁਤ ਜ਼ਰੂਰੀ ਹੈ। ਦੰਦਾਂ ਦੀ ਮਾਹਿਰ ਡਾਕਟਰ ਪੂਨਮ ਨੇ ਵਿਦਿਆਰਥਣਾਂ ਨੂੰ ਓਰਲ ਹਾੲਜੀਨ ਵਿਸ਼ੇ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਤੇ ਸਾਵਧਾਨੀਆਂ ਵਰਤਣ ਦੇ ਟਿੱਪਸ ਵੀ ਦਿੱਤੇ। ਡਾ. ਕੁਲਦੀਪ ਰਾਜ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਓਰਲ ਹਾੲਜੀਨ ਨੂੰ ਧਿਆਨ ਵਿਚ ਰਖਦਿਆਂ ਕਈ ਤਰਾਂ ਦੀਆਂ ਮੌਖਿਕ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣਾਂ ਦੇ ਦੰਦਾਂ ਦੀ ਜਾਂਚ ਕੀਤੀ ਤੇ ਜ਼ਿਆਦਾਤਰ ਵਿਦਿਆਰਥਣਾਂ ਵਿੱਚ ਓਰਲ ਹਾੲਜੀਨ ਦੀ ਕਮੀ ਮਿਲੀ। ਉਨ੍ਹਾਂ ਨੇ ਸਿਹਤ ਦੰਦਾਂ ਲਈ ਦਨਿ ਵਿੱਚ ਦੋ ਵਾਰ ਬਰੱਸ਼ ਕਰਨ, ਫਲਾਸ ਤੇ ਮਾਊਥ ਰਨਿਸ ਦਾ ਇਸਤੇਮਾਲ ਕਰਨ ’ਤੇ ਜ਼ੋਰ ਦਿੱਤਾ। ਕੈਂਪ ਵਿੱਚ 152 ਵਿਦਿਆਰਥਣਾਂ ਨੇ ਆਪਣੇ ਦੰਦਾਂ ਦੀ ਜਾਂਚ ਕਰਾਈ। ਇਸ ਮੌਕੇ ਸਥਾਨਕ ਵਿਧਾਇਕ ਰਾਮ ਕਰਨ ਕਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੰਵਰਪਾਲ, ਕਾਲਜ ਕਮੇਟੀ ਦੇ ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ ਆਦਿ ਮੌਜੂਦ ਸਨ। ਪ੍ਰੋਗਰਾਮ ਦੀ ਸੰਯੋਜਿਕਾ ਰਾਜਿੰਦਰ ਕੌਰ ਤੇ ਉਨ੍ਹਾਂ ਦੀ ਟੀਮ ਨੇ ਕੈਂਪ ਨੂੰ ਸਫ਼ਲ ਬਨਾਉਣ ਲਈ ਕਾਫੀ ਯੋਗਦਾਨ ਪਾਇਆ।