ਪੌਂਗ ਡੈਮ ਦੀ ਝੀਲ ’ਚ ਪਾਣੀ ਦਾ ਪੱਧਰ ਘਟਿਆ
ਪੱਤਰ ਪ੍ਰੇਰਕ ਤਲਵਾੜਾ, 3 ਜੁਲਾਈ ਸਥਾਨਕ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਘੱਟ ਹੈ। ਡੈਮ ਝੀਲ ਵਿੱਚ ਪਾਣੀ ਦਾ ਪੱਧਰ 1320 ਫੁੱਟ ਹੈ ਜਦਕਿ ਝੀਲ ਵਿੱਚ ਪਾਣੀ ਦੀ ਆਮਦ 26 ਹਜ਼ਾਰ ਕਿਊਸਿਕ ਦੇ ਕਰੀਬ ਹੈ।...
Advertisement
ਪੱਤਰ ਪ੍ਰੇਰਕ
ਤਲਵਾੜਾ, 3 ਜੁਲਾਈ
Advertisement
ਸਥਾਨਕ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਘੱਟ ਹੈ। ਡੈਮ ਝੀਲ ਵਿੱਚ ਪਾਣੀ ਦਾ ਪੱਧਰ 1320 ਫੁੱਟ ਹੈ ਜਦਕਿ ਝੀਲ ਵਿੱਚ ਪਾਣੀ ਦੀ ਆਮਦ 26 ਹਜ਼ਾਰ ਕਿਊਸਿਕ ਦੇ ਕਰੀਬ ਹੈ। ਬੀਬੀਐੱਮਬੀ ਪ੍ਰਸ਼ਾਸਨ ਤੋਂ ਹਾਸਲ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਪੌਂਗ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ 1320.40 ਫੁੱਟ ਨੋਟ ਕੀਤਾ ਗਿਆ ਹੈ। ਝੀਲ ’ਚ ਪਾਣੀ ਦੀ ਆਮਦ 26547 ਕਿਊਸਿਕ ਹੈ। ਜਦਕਿ ਪਾਵਰ ਹਾਊਸ ਰਾਹੀਂ 13267 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈ।
Advertisement
×