ਮੇਹਲੀ ਗੇਟ ਤੋਂ ਵਰਨਾ ਗੱਡੀ ਚੋਰੀ
ਪੱਤਰ ਪ੍ਰੇਰਕਫਗਵਾੜਾ, 11 ਜੁਲਾਈ ਇਥੋਂ ਦੇ ਮੇਹਲੀ ਗੇਟ ਵਿੱਚ ਬੀਤੀ ਰਾਤ ਚੋਰ ਇੱਕ ਵਰਨਾ ਗੱਡੀ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਵਰਨਾ ਗੱਡੀ ਬੀਤੀ ਰਾਤ ਮੇਹਲੀ ਗੇਟ ਨੇੜੇ ਸ਼ਿਵ ਮੰਦਿਰ...
Advertisement
ਪੱਤਰ ਪ੍ਰੇਰਕਫਗਵਾੜਾ, 11 ਜੁਲਾਈ
ਇਥੋਂ ਦੇ ਮੇਹਲੀ ਗੇਟ ਵਿੱਚ ਬੀਤੀ ਰਾਤ ਚੋਰ ਇੱਕ ਵਰਨਾ ਗੱਡੀ ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਬਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਵਰਨਾ ਗੱਡੀ ਬੀਤੀ ਰਾਤ ਮੇਹਲੀ ਗੇਟ ਨੇੜੇ ਸ਼ਿਵ ਮੰਦਿਰ ਖੜ੍ਹੀ ਕੀਤੀ ਸੀ ਤੇ ਰਾਤ ਕਰੀਬ 2 ਵਜੇ ਕੋਈ ਵਿਅਕਤੀ ਗੱਡੀ ਚੋਰੀ ਕਰਕੇ ਲੈ ਗਏ। ਚੋਰੀ ਦੀ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਉਸ ਸਮੇਂ ਮਿਲੀ, ਜਦੋਂ ਉਨ੍ਹਾਂ ਨੂੰ ਟੌਲ ਪਲਾਜ਼ਾ ਤੋਂ ਗੱਡੀ ਪਾਰ ਹੋਣ ਬਾਰੇ ਮੈਸੇਜ ਪ੍ਰਾਪਤ ਹੋਇਆ।
Advertisement
ਬਲਜੀਤ ਕੌਰ ਨੇ ਤੁਰੰਤ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਗੱਡੀ ਦੀ ਟੌਲ ਪਲਾਜ਼ਾ ਤੋਂ ਲੰਘਦਿਆਂ ਸਮੇਂ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲੀਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Advertisement
×