ਜੇਲ੍ਹ ਵਿੱਚ ਚੈਕਿੰਗ ਦੌਰਾਨ ਦੋ ਮੋਬਾਈਲ ਬਰਾਮਦ
ਕਪੂਰਥਲਾ: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਚੈਕਿੰਗ ਦੌਰਾਨ ਪੁਲੀਸ ਨੇ ਦੋ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ ਕਰਕੇ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ (ਜੇਲ੍ਹ) ਰਾਹੁਲ ਚੌਧਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਮੋਬਾਈਲ ਤੇ ਸਿਮ ਕਾਰਡ ਬਰਾਮਦ ਕੀਤੇ...
Advertisement
ਕਪੂਰਥਲਾ: ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਚੈਕਿੰਗ ਦੌਰਾਨ ਪੁਲੀਸ ਨੇ ਦੋ ਮੋਬਾਈਲ ਤੇ ਹੋਰ ਸਮੱਗਰੀ ਬਰਾਮਦ ਕਰਕੇ ਪ੍ਰੀਜ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸਹਾਇਕ ਸੁਪਰਡੈਂਟ (ਜੇਲ੍ਹ) ਰਾਹੁਲ ਚੌਧਰੀ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਮੋਬਾਈਲ ਤੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਕੋਤਵਾਲੀ ਪੁਲੀਸ ਨੇ ਹਵਾਲਾਤੀ ਅਸ਼ੀਸ਼ ਵਾਸੀ ਲੱਕੜ ਮੰਡੀ ਗੜਾ ਰੋਡ ਮੱਖਣ ਸ਼ਾਹ ਤੇ ਇੱਕ ਅਣਪਛਾਤੇ ਖਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement
×