ਬਾਬਾ ਇੱਛਾਧਾਰੀ ਦਾ ਦੋ ਰੋਜ਼ਾ ਜੋੜ ਮੇਲਾ ਸ਼ੁਰੂ
ਸ਼ਾਹਕੋਟ: ਸ਼ਾਹਕੋਟ-ਮਲਸੀਆਂ ਦੇ ਵਿਚਕਾਰ ਪਿੰਡ ਕੋਟਲੀ ਗਾਜਰਾਂ ਨੇੜੇ ਸਥਿਤ ਦਰਬਾਰ ਬਾਬਾ ਇੱਛਾਧਾਰੀ ਦਾ ਦੋ ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਸ਼ੁਰੂ ਹੋ ਗਿਆ। ਦਰਬਾਰ ’ਤੇ ਸਭ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੁੱਖ ਸੇਵਾਦਾਰ ਬਾਬਾ ਫਕੀਰ ਨੇ ਦੱਸਿਆ...
Advertisement
ਸ਼ਾਹਕੋਟ: ਸ਼ਾਹਕੋਟ-ਮਲਸੀਆਂ ਦੇ ਵਿਚਕਾਰ ਪਿੰਡ ਕੋਟਲੀ ਗਾਜਰਾਂ ਨੇੜੇ ਸਥਿਤ ਦਰਬਾਰ ਬਾਬਾ ਇੱਛਾਧਾਰੀ ਦਾ ਦੋ ਰੋਜ਼ਾ ਸਾਲਾਨਾ ਧਾਰਮਿਕ ਜੋੜ ਮੇਲਾ ਸ਼ੁਰੂ ਹੋ ਗਿਆ। ਦਰਬਾਰ ’ਤੇ ਸਭ ਤੋਂ ਪਹਿਲਾਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਮੁੱਖ ਸੇਵਾਦਾਰ ਬਾਬਾ ਫਕੀਰ ਨੇ ਦੱਸਿਆ ਕਿ ਪਹਿਲੀ ਜੁਲਾਈ ਨੂੰ ਮੇਲੇ ਦੇ ਦੂਜੇ ਤੇ ਆਖਰੀ ਦਿਨ ਸੱਭਿਆਚਾਰਿਕ ਪ੍ਰੋਗਰਾਮ ’ਚ ਨਾਮਵਰ ਗਾਇਕ ਸੰਗਤ ਦਾ ਮਨੋਰੰਜਨ ਕਰਨਗੇ। ਸ਼ਾਮ ਵੇਲੇ ਛਿੰਝ ਹੋਵੇਗੀ। ਇਸ ਮੌਕੇ ਰਾਕੇਸ਼ ਕੁਮਾਰ ਬਾਂਸਲ, ਧਰਮਪਾਲ, ਸਤਿੰਦਰਪਾਲ ਸੋਨਾ, ਜਸਵਿੰਦਰ ਸਿੰਘ ਮਾਘੀ, ਛਿੰਦਰਪਾਲ, ਦੇਵ ਢੇਰੀਆ, ਅਜੈਬ ਸਿੰਘ ਕੋਹਾੜ, ਕੁਲਦੀਪ ਰਾਏ, ਬਲਜਿੰਦਰ ਸਿੰਘ, ਜਰਨੈਲ ਸਿੰਘ ਅਤੇ ਪ੍ਰਕਾਸ਼ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤ ਮੌਜੂਦ ਸੀ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। -ਪੱਤਰ ਪ੍ਰੇਰਕ
Advertisement
Advertisement
×