ਪੱਤਰ ਪ੍ਰੇਰਕ
ਮੁਕੇਰੀਆਂ, 7 ਜੁਲਾਈ
Advertisement
ਦਾਤਾਰਪੁਰ ਕਮਾਹੀ ਦੇਵੀ ਮਾਰਗ ਉੱਤੇ ਪਿੰਡ ਕਰਾੜੀ ਕੋਲ ਕਾਲਜ ਜਾ ਰਹੀ ਲੜਕੀ ਦੀ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੜਕੀ ਦਾ ਤਾਂ ਬਚਾਅ ਹੋ ਗਿਆ, ਪਰ ਵਾਹਨ ਸੜ ਕੇ ਸੁਆਹ ਹੋ ਗਿਆ। ਲੜਕੀ ਦੇ ਪਿਤਾ ਮੋਤੀ ਲਾਲ ਭਾਰਦਵਾਜ ਵਾਸੀ ਪਿੰਡ ਬਹਿ ਦੂਲੋ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਲੜਕੀ ਅਕਾਂਕਸਾ ਭਾਰਦਵਾਜ ਆਪਣੇ ਕਾਲਜ ਨੂੰ ਆਪਣੀ ਸਕੂਟਰੀ (ਨੰਬਰ ਪੀ ਬੀ 07 ਬੀ ਐਫ 6195) ’ਤੇ ਜਾ ਰਹੀ ਸੀ। ਜਦੋਂ ਉਹ ਪਿੰਡ ਕਰਾੜੀ ਕੋਲ ਪੁੱਜੀ ਤਾਂ ਸਕੂਟਰੀ ਨੂੰ ਅੱਗ ਲੱਗ ਗਈ। ਇਸ ਬਾਰੇ ਉਸ ਨੂੰ ਪਿੱਛੇ ਤੋਂ ਆ ਰਹੇ ਇੱਕ ਵਾਹਨ ਚਾਲਕ ਦੱਸਿਆ। ਉਨ੍ਹਾਂ ਦੱਸਿਆ ਕਿ ਲੜਕੀ ਨੇ ਕਾਹਲੀ ਨਾਲ ਐਕਟਿਵਾ ਖੜੀ ਕਰਕੇ ਆਪ ਦੂਰ ਹੋ ਗਈ ਜਿਸ ਕਾਰਨ ਉਸਦਾ ਬਚਾਅ ਹੋ ਗਿਆ ਪਰ ਅੱਗ ਲੱਗਣ ਕਾਰ ਉਸਦੀ ਸਕੂਟਰੀ ਸੜਕ ਕੇ ਸੁਆਹ ਹੋ ਗਈ।
Advertisement
×