ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ
ਬਹਾਦਰਜੀਤ ਸਿੰਘ
ਬਲਾਚੌਰ, 10 ਜੁਲਾਈ
ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਬਲਾਕ ਸੜੋਆ ਦੀਆਂ 5 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਨੂੰ ਵਿਕਾਸ ਕਾਰਜਾਂ ਲਈ ਆਰਡੀਓਐੱਸ ਸਕੀਮ ਵਿੱਚੋਂ 9.50ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ। ਵਿਧਾਇਕਾ ਨੇ ਕਿਹਾ ਕਿ ਹਲਕਾ ਬਲਾਚੌਰ ਦੇ ਹਰੇਕ ਪਿੰਡ ਨੂੰ ਬਿਨਾਂ ਭੇਦਭਾਵ ਦੇ ਫੰਡ ਜਾਰੀ ਕੀਤੇ ਜਾਣਗੇ ਤਾਂ ਜੋ ਵਿਕਾਸ ਕਾਰਜ ਜਲਦ ਤੋਂ ਜਲਦ ਨੇਪਰੇ ਚਾੜ੍ਹੇ ਜਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਹ ਉਨ੍ਹਾਂ ਦੇ ਦਫ਼ਤਰ ਆ ਕੇ ਮਿਲਣ। ਬੀਬੀ ਸੰਤੋਸ਼ ਕਟਾਰੀਆ ਨੇ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੀਆਂ ਗ੍ਰਾਮ ਪੰਚਾਇਤ ਪਿੰਡ ਘਮੌਰ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਲਈ 2.50 ਲੱਖ ਰੁਪਏ ਗ੍ਰਾਂਟ, ਪਿੰਡ ਰੁੜਕੀ ਮੁਗ਼ਲ ਗ੍ਰਾਮ ਪੰਚਾਇਤ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਵਾਸਤੇ 2.50 ਲੱਖ ਰੁਪਏ ਦੀ ਗ੍ਰਾਂਟ ਅਤੇ ਪਿੰਡ ਚਣਕੋਈ ਨੂੰ ਵਿਕਾਸ ਕਾਰਜ ਵਾਸਤੇ 50 ਹਜ਼ਾਰ ਮਹਿੰਦਪੁਰ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਵਾਸਤੇ 2.50 ਲੱਖ ਰੁਪਏ, ਪਿੰਡ ਛਦੌੜੀ ਨੂੰ ਗੰਦੇ ਪਾਣੀ ਦੀ ਨਿਕਾਸੀ ਵਾਸਤੇ 1.50 ਲੱਖ ਰੁਪਏ ਦੀ ਰਾਸ਼ੀ ਦਿੱਤੀ| ਇਸ ਮੌਕੇ ਆਪ ਆਗੂ ਅਸ਼ੋਕ ਕਟਾਰੀਆ, ਰਸ਼ਪਾਲ ਸਿੰਘ ਮੰਡੇਰ, ਪਰਮਿੰਦਰ ਸਿੰਘ ਘਮੌਰ, ਗੁਰਮੁਖ ਸਿੰਘ ਰੁੜਕੀ ਮੁਗਲ, ਜੋਗਾ ਸਿੰਘ ਸਰਪੰਚ ਮਹਿੰਦਪੁਰ, ਗੁਰਦੀਪ ਸਰਪੰਚ ਛਦੌੜੀ, ਚਰਨ ਸਿੰਘ ਛਦੌੜੀ, ਹੈਪੀ ਚਣਕੋਈ ਸੁਰਿੰਦਰ ਸਰਪੰਚ ਚਣਕੋਈ, ਅਮਰੀਕ ਚਣਕੋਈ ਸਮੇਤ ਸਮੂਹ ਪਿੰਡਾਂ ਦੇ ਸਰਪੰਚ ਹਾਜ਼ਰ ਸਨ।