ਇਥੇ ਜੀਟੀ ਰੋਡ ’ਤੇ ਸਥਿਤ ਦਸ਼ਮੇਸ਼ ਨਗਰ ਖੇਤਰ ’ਚ ਕਾਲਾ ਕੱਛਾ ਗਰੋਹ ਦੇ ਛੇ ਮੈਂਬਰਾ ਨੇ ਇੱਕ ਸਨਅਤਕਾਰ ਨੂੰ ਘਰ ਦਾ ਨਿਸ਼ਾਨਾ ਬਣਾਇਆ ਗਿਆ। ਜਿਸ ਦੌਰਾਨ ਉਨ੍ਹਾਂ ਘਰ ਦੀ ਗਰਿੱਲ ਤੇ ਅਲਮਾਰੀਆਂ ਤੋੜ ਦਿੱਤੀਆਂ ਪਰ ਕੁਝ ਨਾ ਮਿਲਣ ਮਗਰੋਂ ਲੁਟੇਰੇ ਨਿਰਾਸ਼ ਪਰਤ ਗਏ।ਸਨਅਤਕਾਰ ਉਮੋਗ ਸੋਬਤੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਲੁਟੇਰਿਆਂ ਦੇ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਇੱਕ ਕਮਰੇ ’ਚ ਵੜ ਕੇ ਕੁੰਡੀ ਲੱਗਾ ਗਈ। ਲੁਟੇਰਿਆਂ ਨੇ ਪਹਿਲਾ ਘਰ ’ਚ ਦਾਖ਼ਲ ਹੋਣ ਵਾਲੇ ਗਰਿੱਲ ਪੁੱਟੀ ਤੇ ਫ਼ਿਰ ਉਨ੍ਹਾਂ ਦੇ ਇੱਕ ਕਮਰੇ ’ਚ ਵੜ ਕੇ ਅਲਮਾਰੀ ਤੋੜ ਲਈ ਜਿਸ ਦੀ ਤਲਾਸ਼ੀ ਕੀਤੀ ਪਰ ਕੋਈ ਕੀਮਤੀ ਸਾਮਾਨ ਨਹੀਂ ਮਿਲਿਆ।ਕਰੀਬ ਅੱਧਾ ਘੰਟਾ ਘਰ ’ਚ ਰਹਿਣ ਮਗਰੋਂ ਚੱਲੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਹੁਣ ਆਪਣੀ ਸੁਰੱਖਿਆ ਲਈ ਪ੍ਰਾਈਵੇਟ ਕੰਪਨੀ ਦੀ ਸੁਰੱਖਿਆ ਲੈਣਗੇ।