ਬਲਾਚੌਰ ਦੇ ਕਈ ਪਰਿਵਾਰ ਕਾਂਗਰਸ ਵਿੱਚ ਸ਼ਾਮਲ
ਹਲਕਾ ਬਲਾਚੌਰ ਵਿੱਚ ਦੇ ਵਾਰਡ ਨੰ-1 ਅਤੇ ਵਾਰਡ ਨੰ-2 ਤੋਂ ਹਰਪ੍ਰੀਤ ਹੈਰੀ ਅਤੇ ਰਾਣੀ ਵਿਜੈ ਆਪਣੇ ਸਾਥੀਆਂ ਜਸਪਾਲ ਕਾਲਾ, ਰਜਨੀ, ਮੀਨਾ ਕੁਮਾਰੀ, ਨਿਰਮਲਾ ਨਿੰਮੋ, ਬਲਜਿੰਦਰ, ਲਵਲੀ, ਬਲਵੀਰ, ਆਸ਼ੀ, ਮਨਜਿੰਦਰ ਕੌਰ, ਸੋਨੀ, ਕੁਲਦੀਪ ਕੌਰ, ਸੋਨੀਆ ਸ਼ਰਮਾ, ਸਾਗਰ ਜਨਾਗਲ, ਨੀਲਮ ਰਾਣੀ, ਨੀਲਮ ਰਾਣੀ, ਮੱਲਿਕਾ ਕੌਰ, ਪ੍ਰਦੀਪ, ਭਜਨ ਕੌਰ, ਕਮਲੇਸ਼, ਚਰਨਜੀਤ, ਅਵਤਾਰ ਸਿੰਘ, ਕੁਲਵਿੰਦਰ, ਏਕਤਾ, ਜੀਤੇ ਰਾਣੀ ਹਰਮਨਜੀਤ ਰਾਣਾਂ, ਜਸਵੀਰ ਨਾਲ ਪਰਿਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਕਾਂਗਰਸ ਪਾਰਟੀ ਉਨ੍ਹਾਂ ਲਈ ਹਰ ਸਮੇਂ ਹਾਜ਼ਰ ਰਹੇਗੀ। ਇਸ ਮੌਕੇ ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ ਡੀ.ਸੀ.ਸੀ., ਚਮਨ ਲਾਲ ਭੁੰਬਲਾ ਰਿਟਾਇਰਡ ਡੀਐਸਪੀ, ਮੋਹਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਬੀਸੀਸੀ, ਆਤਮਾ ਰਾਮ ਸੀਨੀਅਰ ਆਗੂ, ਨਰੇਸ਼ ਚੇਚੀ ਕੌਂਸਲਰ, ਲਾਲ ਬਹਾਦਰ ਗਾਂਧੀ ਸਾਬਕਾ ਕੌਂਸਲਰ, ਯਸ਼ਪਾਲ ਸ਼ਰਮਾ ਸੀਨੀਅਰ ਆਗੂ, ਪਾਨੀ ਕੁਮਾਰ ਕੌਂਸਲਰ, ਸੋਮਨਾਥ ਤੱਕਲਾ ਮੀਤ ਪ੍ਰਧਾਨ ਸ਼ਹਿਰੀ, ਪਵਨ ਕੁਮਾਰ ਪੱਪੂ, ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।