DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਮਸਲਿਆਂ ’ਤੇ ਚਰਚਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਹਰਸੀਪਿੰਡ ਵਿਖੇ ਹੋਈ। ਦਲੇਰ ਸਿੰਘ ਖਾਲਸਾ ਅਤੇ ਬਲਜਿੰਦਰ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਸਾਨਾਂ ਕਿਰਤੀਆਂ ਨੂੰ ਲਾਮਬੰਦ ਕਰਦੇ ਹੋਏ ਉਨ੍ਹਾਂ ਦੀਆਂ...
  • fb
  • twitter
  • whatsapp
  • whatsapp
Advertisement

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਿੰਡ ਹਰਸੀਪਿੰਡ ਵਿਖੇ ਹੋਈ। ਦਲੇਰ ਸਿੰਘ ਖਾਲਸਾ ਅਤੇ ਬਲਜਿੰਦਰ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੇ ਕਿਸਾਨਾਂ ਕਿਰਤੀਆਂ ਨੂੰ ਲਾਮਬੰਦ ਕਰਦੇ ਹੋਏ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਬਿਜਲੀ ਵਿਭਾਗ ਵਿੱਚੋ ਸੇਵਾਮੁਕਤ ਹੋਏ ਯੂਨੀਅਨ ਦੇ ਆਗੂ ਦਿਲਬਰ ਸਿੰਘ ਸੈਣੀ ਨੇ ਆਪਣੀ ਟੀਮ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੈਂਬਰਸ਼ਿਪ ਹਾਸਲ ਕਰਦੇ ਹੋਏ ਮਜ਼ਬੂਤੀ ਨਾਲ ਜਥੇਬੰਦੀ ਲਈ ਸੇਵਾਵਾਂ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਭੁੱਲਾ ਨੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਿਜਲੀ ਸੋਧ ਐਕਟ, ਲੈਂਡ ਪੂਲਿੰਗ ਪਾਲਸੀ ਅਤੇ ਬਿਜਲੀ ਦੇ ਨਿੱਜੀਕਰਨ ਦੇ ਵਿਰੋਧ ਲਈ ਅਤੇ ਆਬਾਦਕਾਰਾਂ ਨੂੰ ਜ਼ਮੀਨਾਂ ਦੇ ਪੱਕੀ ਮਾਲਕੀ ਦੇ ਹੱਕ ਦਿਵਾਉਣ ਲਈ ਸ਼ੁਰੂ ਕੀਤੇ ਗਏ ਅੰਦੋਲਨ ਲਈ ਲਾਮਬੰਦੀ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਗਣੇਸ਼, ਨਿਸ਼ਾਨ ਸਿੰਘ ਫੌਜੀ ਕਲੋਨੀ, ਗੁਰਜੀਤ ਸਿੰਘ ਕੰਗ, ਗੁਰਮਿੰਦਰ ਸਿੰਘ, ਪਲਵਿੰਦਰ ਸਿੰਘ, ਉਂਕਾਰ ਸਿੰਘ ਜਾਜਾ ਵੀ ਮੌਜੂਦ ਸਨ।

Advertisement
Advertisement
×