ਦੋ ਗੱਡੀਆਂ ਦੀ ਟੱਕਰ ’ਚ ਜ਼ਖ਼ਮੀ
ਪੱਤਰ ਪ੍ਰੇਰਕ ਫਗਵਾੜਾ, 3 ਜੁਲਾਈ ਇੱਥੇ ਬਾਈਪਾਸ ’ਤੇ ਅੱਜ ਸਕਾਰਪਿਉ ਕਾਰ ਨੇ ਸਵਿਫ਼ਟ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ’ਚ ਸਵਾਰ ਮਹਿਲਾ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ...
Advertisement
ਪੱਤਰ ਪ੍ਰੇਰਕ
ਫਗਵਾੜਾ, 3 ਜੁਲਾਈ
Advertisement
ਇੱਥੇ ਬਾਈਪਾਸ ’ਤੇ ਅੱਜ ਸਕਾਰਪਿਉ ਕਾਰ ਨੇ ਸਵਿਫ਼ਟ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ’ਚ ਸਵਾਰ ਮਹਿਲਾ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਅਵਤਾਰ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਨੂੰ ਜਾ ਰਹੇ ਸੀ ਤਾਂ ਇੱਕ ਸਕਾਰਪਿਉ ਗੱਡੀ ਪਿੱਛੇ ਤੋਂ ਆਈ ਤੇ ਉਨ੍ਹਾਂ ਨੂੰ ਖੱਬੇ ਪਾਸੇ ਤੋਂ ਟੱਕਰ ਮਾਰੀ ਜਿਸ ਕਾਰਨ ਗੱਡੀ ਦਾ ਵੀ ਨੁਕਸਾਨ ਹੋਇਆ ਤੇ ਉਨ੍ਹਾਂ ਦੀ ਪਤਨੀ ਦੇ ਵੀ ਸੱਟ ਲੱਗੀ। ਸਕਾਰਪਿਉ ਚਾਲਕ ਨੇ ਕਿਹਾ ਕਿ ਨਵਾਂਸ਼ਹਿਰ ਤੋਂ ਆ ਰਿਹਾ ਸੀ ਤਾਂ ਅਚਾਨਕ ਉਸਦੀ ਗੱਡੀ ਕਾਰ ਨਾਲ ਜਾ ਟਕਰਾਈ। ਹਾਦਸੇ ਦੌਰਾਨ ਗੱਡੀਆਂ ਦਾ ਵੀ ਨੁਕਸਾਨ ਹੋਇਆ ਹੈ।
Advertisement
×