ਭਗੌੜਾ ਗ੍ਰਿਫ਼ਤਾਰ
ਪੱਤਰ ਪ੍ਰੇਰਕ ਜਲੰਧਰ, 4 ਜੁਲਾਈ ਸਥਾਨਕ ਪੁਲੀਸ ਨੇ ਚੋਰੀ ਦੇ ਮਾਮਲੇ ’ਚ ਲੰਬੇ ਸਮੇਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਪ੍ਰਤਾਪਪੁਰਾ ਵਜੋਂ ਹੋਈ ਹੈ, ਜੋ ਲਗਪਗ ਸਾਲ ਤੋਂ ਪੁਲੀਸ ਦੀ...
Advertisement
ਪੱਤਰ ਪ੍ਰੇਰਕ
ਜਲੰਧਰ, 4 ਜੁਲਾਈ
Advertisement
ਸਥਾਨਕ ਪੁਲੀਸ ਨੇ ਚੋਰੀ ਦੇ ਮਾਮਲੇ ’ਚ ਲੰਬੇ ਸਮੇਂ ਤੋਂ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਪ੍ਰਤਾਪਪੁਰਾ ਵਜੋਂ ਹੋਈ ਹੈ, ਜੋ ਲਗਪਗ ਸਾਲ ਤੋਂ ਪੁਲੀਸ ਦੀ ਹਿਰਾਸਤ ਤੋਂ ਬਾਹਰ ਸੀ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਖਿਲਾਫ਼ 23 ਜੂਨ 2024 ਨੂੰ ਥਾਣਾ ਡਿਵੀਜ਼ਨ ਨੰਬਰ-5 ’ਚ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਉਹ ਘਟਨਾ ਤੋਂ ਬਾਅਦ ਤੋਂ ਹੀ ਫ਼ਰਾਰ ਸੀ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਉਹ ਆਪਣੇ ਪਿੰਡ ਪ੍ਰਤਾਪਪੁਰਾ ’ਚ ਲੁਕਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲੀਸ ਟੀਮ ਨੇ ਉੱਥੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
×