ਘਰ ਵਿੱਚੋਂ ਬਿਜਲੀ ਦੀਆਂ ਤਾਰਾਂ ਚੋਰੀ
ਪੱਤਰ ਪ੍ਰੇਰਕ ਫਗਵਾੜਾ, 15 ਜੂਨ ਇੱਥੋਂ ਦੇ ਚਾਹਲ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਰਾ ਚੋਰੀ ਕਰ ਲਈਆਂ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੌਰਵ ਨੇ ਦੱਸਿਆ ਕਿ ਉਸ ਦੇ ਘਰ ਦੀ ਮੁਰੰਮਤ ਦਾ ਕੰਮ...
Advertisement
ਪੱਤਰ ਪ੍ਰੇਰਕ
ਫਗਵਾੜਾ, 15 ਜੂਨ
Advertisement
ਇੱਥੋਂ ਦੇ ਚਾਹਲ ਨਗਰ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਰਾ ਚੋਰੀ ਕਰ ਲਈਆਂ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਗੌਰਵ ਨੇ ਦੱਸਿਆ ਕਿ ਉਸ ਦੇ ਘਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਹ ਘਰ ਵਿੱਚ ਪਾਉਣ ਲਈ ਨਵੀਆਂ ਤਾਰਾ ਲੈ ਕੇ ਆਇਆ ਸੀ ਤੇ ਅਜੇ ਥੋੜ੍ਹੀਆਂ ਹੀ ਤਾਰਾਂ ਪਾਈਆਂ ਗਈਆਂ ਸਨ ਕਾਫ਼ੀ ਸਾਮਾਨ ਅਜੇ ਅਣਵਰਤਿਆ ਪਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਕਰੀਬ 70 ਤੋਂ 75 ਹਜ਼ਾਰ ਦਾ ਨੁਕਸਾਨ ਹੋਇਆ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲੀਸ ਵਲੋਂ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਮੁਤਾਬਕ ਚੋਰ ਕਰੀਬ 2.30 ਵਜੇ ਘਰ ਵਿੱਚ ਦਾਖ਼ਲ ਹੋਏ ਤੇ ਇਹ ਸਾਮਾਨ ਚੁੱਕ ਕੇ ਲੈ ਗਏ।
Advertisement
×