ਚੇਤਨਾ ਪਰਖ ਪ੍ਰੀਖਿਆ ਬਾਰੇ ਚਰਚਾ
ਸ਼ਾਹਕੋਟ (ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਦੀ ਇਕਾਈ ਸ਼ਾਹਕੋਟ ਵੱਲੋਂ ਅੱਜ ਇੱਥੇ ਇਕਾਈ ਮੁਖੀ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਬਤ ਮੀਟਿੰਗ ਕੀਤੀ ਗਈ। ਇਕਾਈ ਮੁਖੀ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਇਸ ਵਰ੍ਹੇ ਦੀ ਅਗਸਤ ਮਹੀਨੇ...
Advertisement
ਸ਼ਾਹਕੋਟ (ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਦੀ ਇਕਾਈ ਸ਼ਾਹਕੋਟ ਵੱਲੋਂ ਅੱਜ ਇੱਥੇ ਇਕਾਈ ਮੁਖੀ ਮਨਜੀਤ ਸਿੰਘ ਮਲਸੀਆਂ ਦੀ ਪ੍ਰਧਾਨਗੀ ਹੇਠ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਬਤ ਮੀਟਿੰਗ ਕੀਤੀ ਗਈ। ਇਕਾਈ ਮੁਖੀ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਇਸ ਵਰ੍ਹੇ ਦੀ ਅਗਸਤ ਮਹੀਨੇ ਵਿੱਚ ਪ੍ਰੀਖਿਆ ਕਰਵਾਈ ਜਾ ਰਹੀ ਹੈ। ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵੱਧ ਤੋਂ ਵੱਧ ਸਕੂਲਾਂ ਤੱਕ ਪਹੁੰਚ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ। ਮੀਟਿੰਗ ’ਚ ਸੁਖਵਿੰਦਰ ਬਾਗਪੁਰ, ਦੇਸ਼ ਰਾਜ ਜਾਫਰਵਾਲ, ਪਾਲ ਬਾਗਪੁਰ, ਗੁਰਦੇਵ ਸਿੰਘ, ਹਰਜਿੰਦਰ ਬਾਗਪੁਰ, ਗਿਆਨ ਸੈਦਪੁਰੀ, ਡਾ. ਨਗਿੰਦਰ ਬਾਂਸਲ, ਬਿੱਟੂ ਰੂਪੇਵਾਲੀ, ਦਰਬਾਰਾ ਸਿੰਘ, ਅਮਨਦੀਪ ਬਾਗਪੁਰ, ਡਾ. ਰੇਸ਼ਮ ਸਿੰਘ ਤੇ ਸਤਨਾਮ ਸਿੰਘ ਹਾਜ਼ਰ ਸਨ।
Advertisement
Advertisement
×