ਤਿੰਨ ਦਿਨ ਬੰਦ ਰਹਿਣਗੇ ਦਸੂਹਾ ਦੇ ਵਪਾਰਕ ਅਦਾਰੇ
ਦਸੂਹਾ: ਇੱਥੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਵੱਲੋਂ ਗਰਮੀਆਂ ਦੀਆਂ ਤਿੰਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਵਪਾਰ ਮੰਡਲ ਦਸੂਹਾ ਵੱਲੋਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।...
Advertisement
ਦਸੂਹਾ: ਇੱਥੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਵੱਲੋਂ ਗਰਮੀਆਂ ਦੀਆਂ ਤਿੰਨ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਦੱਸਿਆ ਕਿ ਵਪਾਰ ਮੰਡਲ ਦਸੂਹਾ ਵੱਲੋਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਸਾਲ ਸਮੂਹ ਟਰੇਡ ਯੂਨੀਅਨਾਂ ਦੀ ਸਰਬਸੰਮਤੀ ਨਾਲ 27, 28 ਅਤੇ 29 ਜੂਨ ਨੂੰ ਛੁੱਟੀਆਂ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਨ੍ਹਾਂ ਛੁੱਟੀਆਂ ਦੌਰਾਨ ਵਪਾਰ ਮੰਡਲ ਦੇ ਅਧੀਨ ਆਉਂਦੇ ਸਾਰੇ ਵਪਾਰਕ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਇਕਜੁੱਟ ਹੋ ਕੇ ਇਸ ਫੈਸਲੇ ਨੂੰ ਸਫਲ ਬਣਾਉਣ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਕੋਈ ਕੋਈ ਵਪਾਰੀ ਇਸ ਦੀ ਉਲੰਘਣਾ ਕਰਦਾ ਹੈ, ਤਾਂ ਵਪਾਰ ਮੰਡਲ ਵੱਲੋਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement
×