ਨਿਗਮ ਵੱਲੋਂ ਸਫ਼ਾਈ ਜਾਗਰੂਕਤਾ ਮੁਹਿੰਮ
ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ‘ਸਫ਼ਾਈ ਅਪਣਾਓ, ਬਿਮਾਰੀ ਭਗਾਓ’ ਮੁਹਿੰਮ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਅੱਜ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ’ਚ ਸਫ਼ਾਈ ਤੇ ਲੋਕ ਸਿਹਤ ਜਾਗਰੂਕਤਾ ਮੁਹਿੰਮ ਲਈ ਸਾਂਝਦਾਰੀ ਕੀਤੀ। ਨਿਗਮ...
Advertisement
ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ‘ਸਫ਼ਾਈ ਅਪਣਾਓ, ਬਿਮਾਰੀ ਭਗਾਓ’ ਮੁਹਿੰਮ ਤਹਿਤ ਨਗਰ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਅੱਜ ਠਾਕੁਰ ਦੁਆਰਾ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ’ਚ ਸਫ਼ਾਈ ਤੇ ਲੋਕ ਸਿਹਤ ਜਾਗਰੂਕਤਾ ਮੁਹਿੰਮ ਲਈ ਸਾਂਝਦਾਰੀ ਕੀਤੀ। ਨਿਗਮ ਦੇ ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਨੇ ਕਿਹਾ ਕਿ ਸਫ਼ਾਈ ਘਰ ਤੇ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਹੁੰਦੀ ਹੈ। ਇਸ ਮੌਕੇ ਮੰਦਿਰ ਵਿਖੇ ਖਾਦ ਸਟਾਲ ਲਗਾਇਆ ਗਿਆ। ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਕਾਲਰਾ, ਰਾਜੇਸ਼ ਸ਼ਰਮਾ, ਮਧੂ ਭੂਸ਼ਣ ਕਾਲੀਆ, ਲਕਸ਼ਮੀ ਕਾਂਤ ਪ੍ਰਭਾਕਰ, ਪਰਮੋਦ ਜਲੋਟਾ, ਅਜੈ ਕੁਮਾਰ, ਨਾਮਦੇਵ, ਪੂਜਾ, ਸੁਨੀਤਾ ਆਦਿ ਹਾਜ਼ਰ ਸਨ।
Advertisement
Advertisement
×