ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 15 ਜੂਨ
ਸਥਾਨਕ ਗੁਰਦੁਆਰਾ ਗੁਰੂ ਸਿੰਘ ਸਭਾ ਵਿੱਚ ਕੈਂਪ ਇੰਚਾਰਜ ਪ੍ਰਿਤਪਾਲ ਸਿੰਘ, ਅਧਿਆਪਕਾ ਬੀਬੀ ਰਣਜੀਤ ਕੌਰ, ਭਾਈ ਜਗਦੀਪ ਸਿੰਘ, ਦਿਵਜੋਤ ਕੌਰ ਅਤੇ ਮਿਹਰਜੋਤ ਸਿੰਘ ਦੀ ਅਗਵਾਈ ’ਚ ਗਰਮੀ ਦੀਆਂ ਛੁੱਟੀਆਂ ਦੌਰਾਨ ਲਗਾਇਆ 10ਵਾਂ ਸਾਲਾਨਾ ਗੁਰਮਤਿ ਸਿਖਲਾਈ ਕੈਂਪ ਸਮਾਪਤ ਹੋ ਗਿਆ। ਕੈਂਪ ਵਿੱਚ 135 ਬੱਚਿਆਂ ਨੇ ਗੁਰਬਾਣੀ ਤੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਕੈਂਪ ਸੰਚਾਲਕਾਂ ਨੇ ਦੱਸਿਆ ਕਿ ਇਸ ਦੌਰਾਨ 35 ਛੋਟੇ ਬੱਚਿਆਂ ਨੇ ਸਿੱਖ ਧਰਮ ਬਾਰੇ ਮੁੱਢਲੀ ਜਾਣਕਾਰੀ ਅਤੇ 100 ਬੱਚਿਆਂ ਨੇ ਬਾਣੀ ਦੇ ਸ਼ੁੱਧ ਉਚਾਰਨ ਦੀ ਸਿਖਲਾਈ ਪ੍ਰਾਪਤ ਕੀਤੀ।
ਕੈਂਪ ਵਿਚ ਸ਼ਾਮਲ ਬੱਚਿਆਂ ਲਈ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾ ਹਰਬੰਸ ਸਿੰਘ, ਪਰਮਿੰਦਰ ਸਿੰਘ ਰੂਪਰਾ, ਅਰਸ਼ਵੀਰ ਸਿੰਘ, ਤਰਲੋਚਨ ਸਿੰਘ ਅਨੇਜਾ, ਸਿਮਰਨਦੀਪ ਸਿੰਘ ਰਾਜਾ, ਤਜਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਬੱਬੂ, ਜਸਪਾਲ ਸਿੰਘ ਜੋਸਨ, ਮਨਜਿੰਦਰ ਕੌਰ ਮਠਾੜੂ, ਜਗਤਾਰ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਜੱਸਲ, ਅਭੀਜੋਤ ਸਿੰਘ, ਤਜਿੰਦਰ ਸਿੰਘ ਰੂਪਰਾ, ਹਰਪ੍ਰੀਤ ਸਿੰਘ ਦੀਦੀ, ਹਰਜਿੰਦਰ ਸਿੰਘ ਜਿੰਦੀ, ਮਨਜੀਤ ਸਿੰਘ ਰੱਖੜਾ ਅਤੇ ਅਮਰਜੀਤ ਸਿੰਘ ਰੱਖੜਾ ਦੇ ਪਰਿਵਾਰਾਂ ਵੱਲੋਂ ਰੋਜ਼ਾਨਾ ਰਿਫਰੈਸਮੈਂਟ ਦੀ ਸੇਵਾ ਕੀਤੀ ਗਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਸਰਟੀਫਿਕੇਟ ਅਤੇ ਹੋਰ ਇਨਾਮ ਦਿਤੇ ਗਏ।