ਇਥੇ ਸੈਰ ਕਰਦੇ ਇੱਕ ਵਿਅਕਤੀ ਨੂੰ ਰੋਕ ਕੇ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਸਦਰ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਲਾਲ ਚੰਦ ਵਾਸੀ ਢੱਕ ਪੰਡੋਰੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 12 ਜੁਲਾਈ ਨੂੰ ਉਹ ਸੈਰ ਕਰ ਰਿਹਾ ਸੀ ਕਿ ਮਨੀ ਤੇ ਸਨੀ ਨੇ ਉਸ ਨੂੰ ਰੋਕ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਮਨੀ ਤੇ ਸਨੀ ਵਾਸੀਆਨ ਢੱਕ ਪੰਡੋਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਪਿੰਡ ਖਲਵਾੜਾ ਵਿੱਚ ਇੱਕ ਹਵੇਲੀ ’ਚ ਦਾਖ਼ਲ ਹੋ ਕੇ ਮਹਿਲਾ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ ਸਦਰ ਪੁਲੀਸ ਨੇ ਪੰਜ ਮੈਂਬਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਬਲਵੀਰ ਕੌਰ ਵਾਸੀ ਖਲਵਾੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 2 ਜੁਲਾਈ ਨੂੰ ਉਹ ਆਪਣੀ ਹਵੇਲੀ ’ਚ ਸਬਜ਼ੀਆਂ ਤੋੜ ਰਹੀ ਸੀ ਤਾਂ ਕੁਝ ਮਹਿਲਾਵਾਂ ਹਵੇਲੀ ਦਾ ਗੇਟ ਖੋਲ੍ਹ ਕੇ ਅੰਦਰ ਆ ਵੜੀਆ ਤੇ ਉਸ ਦੀ ਕੁੱਟ ਮਾਰ ਕੀਤੀ ਤੇ ਉਸ ਦੇ ਕੱਪੜੇ ਫਾੜ ਕੇ ਵੀਡੀਓ ਬਣਾਈ। ਪੁਲੀਸ ਨੇ ਮਨੂੰ, ਪਰਮਜੀਤ ਕੌਰ, ਸੁਨੀਲ ਰਾਣੀ, ਜਸਵਿੰਦਰ ਕੁਮਾਰ ਤੇ ਪਵਨ ਕੁਮਾਰ ਵਾਸੀ ਖਲਵਾੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।