ਇਥੇ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਲੜਾਈ ਝਗੜਾ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਮੇਜਰ ਜਤਿੰਦਰ ਕੁਮਾਰ ਰਿਟਾਇਰਡ ਆਰਮੀ ਪਿੰਡ ਲੱਖਣਪਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਸੇਨਮ ਸ਼ਰਮਾ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਲੜਾਈ ਝਗੜਾ ਕੀਤਾ ਗਿਆ। ਪੁਲੀਸ ਨੇ ਪੀੜਤ ਦੇ ਪਿਤਾ ਦੀ ਸ਼ਿਕਾਇਤ ’ਤੇ ਬਿੰਦੂਸਾਰ, ਮਨੂ ਸ਼ਰਮਾ, ਮਲਿਕਾ, ਸਵਿੰਦੂ ਵਾਸੀ ਮੁਹੱਲਾ ਪ੍ਰਭਾਕਰ ਹਦੀਆਬਾਦ ਖ਼ਿਲਾਫ਼ ਕੇਸ ਦਰਜ ਕੀਤਾ ਹੈ।