ਖੇਤਾਂ ’ਚ ਕੰਮ ਕਰਦੀ ਮਹਿਲਾ ’ਤੇ ਹਮਲਾ
ਪੱਤਰ ਪ੍ਰੇਰਕ ਕਪੂਰਥਲਾ, 22 ਜੂਨ ਖੇਤਾਂ ’ਚ ਕੰਮ ਕਰਦੀ ਮਹਿਲਾ ਦੀ ਕੁੱਟਮਾਰ ਕਰਨ ਤੇ ਨੁਕਸਾਨ ਕਰਨ ਦੇ ਸਬੰਧ ’ਚ ਕੋਤਵਾਲੀ ਪੁਲੀਸ ਨੇ ਕਰੀਬ ਦੋ ਦਰਜਨ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਜੀਤ ਕੌਰ ਪਤਨੀ ਟਹਿਲ...
Advertisement
ਪੱਤਰ ਪ੍ਰੇਰਕ
ਕਪੂਰਥਲਾ, 22 ਜੂਨ
Advertisement
ਖੇਤਾਂ ’ਚ ਕੰਮ ਕਰਦੀ ਮਹਿਲਾ ਦੀ ਕੁੱਟਮਾਰ ਕਰਨ ਤੇ ਨੁਕਸਾਨ ਕਰਨ ਦੇ ਸਬੰਧ ’ਚ ਕੋਤਵਾਲੀ ਪੁਲੀਸ ਨੇ ਕਰੀਬ ਦੋ ਦਰਜਨ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨਜੀਤ ਕੌਰ ਪਤਨੀ ਟਹਿਲ ਸਿੰਘ ਵਾਸੀ ਸੰਧਰ ਜਗੀਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 21 ਜੂਨ ਨੂੰ ਉਹ ਤੇ ਉਸ ਦਾ ਭਾਣਜਾ ਲਵਪ੍ਰੀਤ ਸਿੰਘ ਖੇਤਾਂ ’ਚ ਕੰਮ ਕਰ ਰਹੇ ਸਨ। ਅਚਾਨਕ ਉਨ੍ਹਾਂ ਦੇ ਡੇਰੇ ਵੱਲ ਗੱਡੀਆਂ ’ਚ ਹਰਵਿੰਦਰ ਕੌਰ, ਨਿਸ਼ਾਨ ਸਿੰਘ ਤੇ ਕਰੀਬ 20 ਜਣੇ ਆਏ ਜਿਨ੍ਹਾਂ ਉਸ ਦੇ ਮੁੱਕੇ ਮਾਰੇ ਤੇ ਡੇਰੇ ’ਤੇ ਲੱਗੇ ਸਮਰਸੀਬਲ ਬੋਰ ’ਚ ਪਾਈਆਂ ਮੋਟਰਾਂ ਬਾਹਰ ਕੱਢ ਲਈਆ ਤੇ ਪਾਈਪਾਂ ਤੋੜ ਦਿੱਤੀਆਂ। ਇਸ ਨਾਲ ਕਾਫ਼ੀ ਨੁਕਸਾਨ ਹੋਇਆ। ਇਸ ਸਬੰਧ ’ਚ ਪੁਲੀਸ ਨੇ ਹਰਵਿੰਦਰ ਕੌਰ ਵਾਸੀ ਸੰਧਰ ਜਗੀਰ, ਨਿਸ਼ਾਨ ਸਿੰਘ ਤੇ 15-20 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
×