DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਧੁੱਸੀ ਬੰਨ੍ਹ ਦੀ ਸੇਵਾ ਲਈ ਇੱਕ ਲੱਖ ਰੁਪਏ ਦੀ ਸਹਾਇਤਾ

ਪੱਤਰ ਪ੍ਰੇਰਕ ਸ਼ਾਹਕੋਟ, 18 ਸਤੰਬਰ ਇਲਾਕਾ ਲੋਹੀਆਂ ਖਾਸ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਚੱਲ ਰਹੀ ਕਾਰ ਸੇਵਾ ਵਿਚ ਆਪਣਾ ਯੋਗਦਾਨ ਪਾਉਂਦਿਆਂ ਹਲਕਾ ਸ਼ਾਹਕੋਟ ਤੋਂ ‘ਆਪ’ ਦੇ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ ਨੇ ਪੈਟਰੋਲ ਅਤੇ...
  • fb
  • twitter
  • whatsapp
  • whatsapp

ਪੱਤਰ ਪ੍ਰੇਰਕ

ਸ਼ਾਹਕੋਟ, 18 ਸਤੰਬਰ

ਇਲਾਕਾ ਲੋਹੀਆਂ ਖਾਸ ਦੇ ਨਜ਼ਦੀਕ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਚੱਲ ਰਹੀ ਕਾਰ ਸੇਵਾ ਵਿਚ ਆਪਣਾ ਯੋਗਦਾਨ ਪਾਉਂਦਿਆਂ ਹਲਕਾ ਸ਼ਾਹਕੋਟ ਤੋਂ ‘ਆਪ’ ਦੇ ਇੰਚਾਰਜ ਪਰਮਿੰਦਰ ਸਿੰਘ (ਪਿੰਦਰ) ਪੰਡੋਰੀ ਨੇ ਪੈਟਰੋਲ ਅਤੇ ਡੀਜ਼ਲ ਲਈ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪਿੰਡ ਸਮਾਇਲਪੁਰ ਦੇ ਨਜ਼ਦੀਕ ਕੁਝ ਪਿੰਡਾਂ ਦੇ ਲੋਕਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਬੰਨ੍ਹ ’ਤੇ ਖੁਦ ਹੀ ਮਿੱਟੀ ਪਾਉਣ ਦਾ ਬੀੜਾ ਚੁੱਕਿਆ ਹੈ। ਜਦੋਂ ਲੋਕਾਂ ਦੇ ਇਸ ਸਾਹਸੀ ਕੰਮ ਨੂੰ ਦੇਖਣ ਲਈ ‘ਆਪ’ ਆਗੂ ਪਿੰਦਰ ਪੰਡੋਰੀ ਉੱਥੇ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਸਮੇਂ ਉਨ੍ਹਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਭਾਰੀ ਕਿੱਲਤ ਆ ਰਹੀ ਹੈ। ਸ੍ਰੀ ਪੰਡੋਰੀ ਨੇ ਤੁਰੰਤ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾਨ ਕਰ ਦਿੱਤੀ। ਪੰਡੋਰੀ ਨੇ ਲੋਕਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਉਹ ਇਸ ਨੇਕ ਕੰਮ ਨੂੰ ਨਿਰੰਤਰ ਜਾਰੀ ਰੱਖਣ। ਕੰਮ ਨੂੰ ਨੇਪਰੇ ਚੜ੍ਹਾਉਣ ਲਈ ਉਨ੍ਹਾਂ ਨੂੰ ਆਉਣ ਵਾਲੀ ਹਰ ਮੁਸ਼ਕਲ ਦਾ ਉਹ ਹੱਲ ਕਰਨਗੇ।

ਇਸ ਮੌਕੇ ਬਲਜੀਤ ਸਿੰਘ, ਦਵਿੰਦਰ ਸਿੰਘ ਸ਼ੇਰਾ, ਸਰੂਪ ਸਿੰਘ, ਅਜਮੇਰ ਸਿੰਘ, ਸੁਖਚੈਨ ਸਿੰਘ ਕਰਨੈਲ ਸਿੰਘ, ਬਲਜਿੰਦਰ ਸਿੰਘ, ਗੱਜਣ ਸਿੰਘ, ਜਗੀਰ ਸਿੰਘ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ, ਜਸਪਾਲ ਸਿੰਘ ਅਤੇ ਬਿੱਟੂ ਸਮੈਲਪੁਰ ਉਨ੍ਹਾਂ ਨਾਲ ਸਨ।