ਮੈਗਜ਼ੀਨ ‘ਰੂਹ ਪੰਜਾਬੀ’ ਦਾ 36ਵਾਂ ਅੰਕ ਰਿਲੀਜ਼
ਜਲੰਧਰ: ਕਸਬਾ ਬੇਗੋਵਾਲ ਵਿੱਚ ਅਦਾਰਾ ਰੂਹ ਪੰਜਾਬੀ ਦੀ ਮੀਟਿੰਗ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸ਼ਾਇਰ ਲਖਵਿੰਦਰ ਘੁੰਮਣ, ਇੰਜ. ਸਤਪਾਲ ਸਿੰਘ, ਕੁਲਦੀਪ ਸਿੰਘ ਸਰਪੰਚ ਅਕਬਰਪੁਰ ਅਤੇ ਰਾਗੀ ਗੁਰਧਿਆਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਅਦਾਰੇ ਵਲੋਂ...
Advertisement
ਜਲੰਧਰ: ਕਸਬਾ ਬੇਗੋਵਾਲ ਵਿੱਚ ਅਦਾਰਾ ਰੂਹ ਪੰਜਾਬੀ ਦੀ ਮੀਟਿੰਗ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀ ਅਗਵਾਈ ਹੇਠ ਹੋਈ। ਇਸ ਵਿੱਚ ਸ਼ਾਇਰ ਲਖਵਿੰਦਰ ਘੁੰਮਣ, ਇੰਜ. ਸਤਪਾਲ ਸਿੰਘ, ਕੁਲਦੀਪ ਸਿੰਘ ਸਰਪੰਚ ਅਕਬਰਪੁਰ ਅਤੇ ਰਾਗੀ ਗੁਰਧਿਆਨ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਅਦਾਰੇ ਵਲੋਂ ਪ੍ਰਕਾਸ਼ਿਤ ਹੁੰਦੇ ਮੈਗਜ਼ੀਨ ਤ੍ਰੈ ਮਾਸਿਕ ‘ਰੂਹ ਪੰਜਾਬੀ’ ਦਾ 36ਵਾਂ ਅੰਕ ਰਿਲੀਜ਼ ਕੀਤਾ ਗਿਆ। ਸਤਪਾਲ ਸਿੰਘ ਅਤੇ ਕੁਲਦੀਪ ਸਿੰਘ ਅਕਬਰਪੁਰ ਨੇ ਕਿਹਾ ਕਿ ਇਸ ਸਮੇਂ ਰੂਹ ਪੰਜਾਬੀ ਚੋਣਵੇਂ ਰਸਾਲਿਆਂ ਵਿੱਚ ਸ਼ੁਮਾਰ ਹੋ ਚੁੱਕਾ ਹੈ। ਰਾਗੀ ਗੁਰਧਿਆਨ ਸਿੰਘ ਨੇ ਕਿਹਾ ਕਿ ਰੂਹ ਪੰਜਾਬੀ ਦੀ ਵਿਲੱਖਣਤਾ ਹੈ ਕਿ ਇਸ ਵਿੱਚ ਸਾਹਿਤ ਦੀ ਹਰ ਵਿਧਾ ਨੂੰ ਥਾਂ ਮਿਲਦੀ ਹੈ। ਇਸ ਮੌਕੇ ਸ਼ਾਇਰ ਲਖਵਿੰਦਰ ਘੁੰਮਣ ਨੇ ਕਵਿਤਾ ਦਾ ਉਚਾਰਨ ਕੀਤਾ। -ਪੱਤਰ ਪ੍ਰੇਰਕ
Advertisement
Advertisement
×